ਨੀਟ: ਭਵਾਨੀਗੜ੍ਹ ਦੇ ਵਿਰੇਨ ਬਾਂਸਲ ਦਾ 316ਵਾਂ ਰੈਂਕ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 14 ਜੂਨ
ਐਮਬੀਬੀਐਸ ਕੋਰਸ ਵਿੱਚ ਦਾਖਲਾ ਲੈਣ ਲਈ ਨੀਟ ਦੇ ਟੈਸਟ ਵਿੱਚੋਂ ਇੱਥੋਂ ਦੇ ਹੋਣਹਾਰ ਵਿਦਿਆਰਥੀ ਵਿਰੇਨ ਬਾਂਸਲ ਨੇ ਆਲ ਇੰਡੀਆ ਪੱਧਰ ਤੇ 316ਵਾਂ ਅਤੇ ਜਨਰਲ ਕੈਟਾਗਰੀ ਵਿੱਚ 207 ਵਾਂ ਰੈਂਕ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਰੇਨ ਬਾਂਸਲ ਨੇ ਦੱਸਿਆ ਕਿ ਉਸ ਨੇ ਗੁਰੂ ਨਾਨਕ ਸਕੂਲ ਭਵਾਨੀਗੜ੍ਹ ਤੋਂ ਬਾਰਵੀਂ ਜਮਾਤ ਦੀ ਪੜ੍ਹਾਈ ਕਰਨ ਉਪਰੰਤ ਐਮਬੀਬੀਐਸ ਵਿੱਚ ਦਾਖਲਾ ਲੈਣ ਦਾ ਟੀਚਾ ਮਿੱਥ ਲਿਆ ਸੀ। ਇਸ ਲਈ ਉਹ ਪਿਛਲੇ ਦੋ ਸਾਲਾਂ ਤੋਂ ਆਪਣੀ ਅਗਲੀ ਪੜ੍ਹਾਈ ਕਰਨ ਦੇ ਨਾਲ ਹੀ ਨੀਟ ਦੇ ਟੈਸਟ ਦੀ ਕੋਚਿੰਗ ਸੈਂਟਰ ਵਿਖੇ ਤਿਆਰੀ ਕਰ ਰਿਹਾ ਸੀ। ਵਿਰੇਨ ਮਿੱਤਲ ਨੇ ਦੱਸਿਆ ਕਿ ਉਸ ਦੇ ਇਹ ਮੁਕਾਮ ਹਾਸਲ ਕਰਨ ਵਿੱਚ ਅਧਿਆਪਕਾਂ ਅਤੇ ਮਾਪਿਆਂ ਦਾ ਅਹਿਮ ਰੋਲ ਹੈ। ਉਸ ਨੇ ਨੌਜਵਾਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਵਿਰੇਣ ਬਾਂਸਲ ਦੇ ਪਿਤਾ ਈਸ਼ਵਰ ਬਾਂਸਲ ਅਤੇ ਮਾਤਾ ਅਨੁਰਾਧਾ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਹੈ। ਉਸ ਦੇ ਦਾਦਾ ਭਗਵਾਨ ਬਾਂਸਲ ਨੇ ਆਪਣੇ ਪੋਤਰੇ ਨੂੰ ਅਸ਼ੀਰਵਾਦ ਦਿੱਤਾ।