ਨੀਟ: ਨਵੀਨ ਮਿੱਤਲ ਦਾ ਆਲ ਇੰਡੀਆ 49ਵਾਂ ਰੈਂਕ
ਪੱਤਰ ਪ੍ਰੇਰਕ
ਸਮਾਣਾ, 15 ਜੂਨ
ਨੀਟ ਪ੍ਰੀਖਿਆ ਦੇ ਐਲਾਨੇ ਨਤੀਜਿਆਂ 'ਚ ਸ਼ਹਿਰ ਦੇ ਨਵੀਨ ਮਿੱਤਲ ਨੇ ਪੰਜਾਬ ਵਿੱਚ ਚੌਥਾ ਅਤੇ ਦੇਸ਼ ਵਿਚ 49ਵਾਂ ਸਥਾਨ ਹਾਸਲ ਕਰਕੇ ਆਪਣੇ ਸ਼ਹਿਰ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਨਵੀਨ ਦੇ ਪਿਤਾ ਦਲੀਪ ਮਿੱਤਲ ਖਜ਼ਾਨਾ ਵਿਭਾਗ ਪਟਿਆਲਾ 'ਚ ਅਧਿਕਾਰੀ ਹਨ, ਜਦੋਂ ਕਿ ਮਾਤਾ ਰਜਨੀ ਮਿੱਤਲ ਪਟਿਆਲਾ ਦੇ ਹੀ ਸਰਕਾਰੀ ਸਕੂਲ ਵਿੱਚ ਅਧਿਆਪਕਾ ਹੈ। ਨੀਟ ਪ੍ਰੀਖਿਆ ਦੇ ਰੈਂਕ ਅਨੁਸਾਰ ਨਵੀਨ ਨੂੰ ਦੇਸ਼ ਦੇ ਸਭ ਤੋਂ ਵੱਡੇ ਦਿੱਲੀ ਦੇ ਏਮਜ਼ ਮੈਡੀਕਲ ਕਾਲਜ 'ਚ ਐਮ.ਬੀ.ਬੀ.ਐਸ.'ਚ ਦਾਖਲਾ ਮਿਲ ਸਕਦਾ ਹੈ। ਨਵੀਨ ਦੇ ਪਿਤਾ ਦਲੀਪ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਸ਼ੁਰੂ ਤੋਂ ਹੀ ਪੜ੍ਹਨ ਵਿੱਚ ਹੁਸ਼ਿਆਰ ਹੈ। ਉਸ ਦੀ ਇੱਛਾ ਲੋਕਾਂ ਦੀ ਸੇਵਾ ਕਰਨਾ ਹੈ। ਪਟਿਆਲਾ ਦੇ ਕੈਂਟਲ ਸਕੂਲ 'ਚ ਉਸ ਨੇ ਆਪਣੀ ਦਸਵੀਂ ਦੀ ਪ੍ਰੀਖਿਆ 'ਚ 99 ਫੀਸਦੀ ਅੰਕ ਹਾਸਲ ਕਰਕੇ ਜ਼ਿਲੇ 'ਚ ਪਹਿਲਾ ਸਥਾਨ ਹਾਸਲ ਕੀਤਾ, ਹੁਣ ਪਟਿਆਲਾ ਦੇ ਡੀ.ਪੀ.ਐਸ ਸਕੂਲ ਤੋਂ ਬਾਰ੍ਹਵੀਂ ਮੈਡੀਕਲ ਵਿਚ 96.6 ਅੰਕ ਹਾਸਲ ਕੀਤੇ। ਪਿਤਾ ਨੇ ਦੱਸਿਆ ਕਿ ਨਵੀਨ ਮਿੱਤਲ ਨੇ ਪਟਿਆਲਾ ਦੇ ਹੀ ਇੱਕ ਨਿਜੀ ਕੋਚਿੰਗ ਸੈਂਟਰ ਤੋਂ ਕੋਚਿੰਗ ਲਈ ਸੀ।