ਨਿਸ਼ਾਨੇਬਾਜ਼ੀ: ਸੁਰੁਚੀ ਤੇ ਨੀਰਜ ਨੇ ਜਿੱਤੇ ਕੌਮੀ ਚੋਣ ਟਰਾਇਲ
05:15 AM Jun 30, 2025 IST
ਦੇਹਰਾਦੂਨ, 29 ਜੂਨ
ਸੁਰੁਚੀ ਇੰਦਰ ਸਿੰਘ ਨੇ ਅੱਜ ਇੱਥੇ ਗਰੁੱਪ ‘ਏ’ ਨਿਸ਼ਾਨੇਬਾਜ਼ਾਂ ਲਈ ਕੌਮੀ ਚੋਣ ਟਰਾਇਲਾਂ ਵਿੱਚ ਓਲੰਪਿਕ ਤਗ਼ਮਾ ਜੇਤੂ ਮਨੂ ਭਾਕਰ ਨੂੰ ਪਛਾੜ ਕੇ ਮਹਿਲਾ 10 ਮੀਟਰ ਪਿਸਟਲ ਮੁਕਾਬਲੇ ’ਚ ਜਿੱਤ ਹਾਸਲ ਕੀਤੀ, ਜਦਕਿ ਭਾਰਤੀ ਜਲ ਸੈਨਾ ਦੇ ਨਿਸ਼ਾਨੇਬਾਜ਼ ਨੀਰਜ ਕੁਮਾਰ ਨੇ ਪੁਰਸ਼ਾਂ ਦੇ 50 ਮੀਟਰ ਰਾਈਫਲ 3 ਪੋਜ਼ੀਸ਼ਨ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
Advertisement

ਸੁਰੁਚੀ ਨੇ 245.6 ਦਾ ਸਕੋਰ ਕੀਤਾ, ਜੋ ਮਨੂ ਭਾਕਰ ਨਾਲੋਂ 1.1 ਅੰਕ ਬਿਹਤਰ ਸੀ। ਭਾਕਰ 244.5 ਦੇ ਸਕੋਰ ਨਾਲ ਦੂਜੇ, ਜਦਕਿ ਤਜਰਬੇਕਾਰ ਰਾਹੀ ਸਰਨੋਬਤ 223.1 ਦੇ ਸਕੋਰ ਨਾਲ ਤੀਜੇ ਸਥਾਨ ’ਤੇ ਰਹੀ। ਦਿਨ ਦੇ ਪਹਿਲੇ ਫਾਈਨਲ ਵਿੱਚ ਸਮਰਾਟ ਰਾਣਾ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਪੁਰਸ਼ਾਂ ਦੇ ਮੁਕਾਬਲੇ ਵਿੱਚ ਆਖਰੀ ਸ਼ਾਟ ’ਚ 10.5 ਦੇ ਸਕੋਰ ਨਾਲ ਪਹਿਲੇ ਸਥਾਨ ’ਤੇ ਰਿਹਾ, ਜਦਕਿ ਸੌਰਭ ਸਿਰਫ਼ 9.6 ਦਾ ਸਕੋਰ ਹੀ ਕਰ ਸਕਿਆ। ਸਮਰਾਟ ਦੇ ਕੁੱਲ ਅੰਕ 241.7 ਅਤੇ ਸੌਰਭ ਦੇ 241.5 ਸਨ। -ਪੀਟੀਆਈ
Advertisement
Advertisement