ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਿਯਮਾਂ ਦੀ ਉਲੰਘਣਾ: 29 ਵਾਹਨਾਂ ਦੇ ਚਲਾਨ ਕੱਟੇ

05:23 AM Jun 07, 2025 IST
featuredImage featuredImage
ਆਰਟੀਓ ਬਬਨਦੀਪ ਵਾਲੀਆ ਦੀ ਟੀਮ ਸੜਕ ਸੁਰੱਖਿਆ ਸਬੰਧੀ ਵਾਹਨਾਂ ਦੀ ਚੈਕਿੰਗ ਕਰਦੀ ਹੋਈ। -ਫੋਟੋ: ਭੰਗੂ
ਖੇਤਰੀ ਪ੍ਰਤੀਨਿਧ
Advertisement

ਪਟਿਆਲਾ, 6 ਜੂਨ

ਪਟਿਆਲਾ ਦੇ ਆਰਟੀਓ ਬਬਨਦੀਪ ਸਿੰਘ ਵਾਲੀਆ ਤੇ ਏਆਰਟੀਓ ਪਰਦੀਪ ਸਿੰਘ ਨੇ ਐਨਫੋਰਸਮੈਂਟ ਸਟਾਫ ਨੂੰ ਨਾਲ ਲੈ ਕੇ ਇਥੇੇ ਲੰਘੀ ਰਾਤ ਅਤੇ ਅੱਜ ਤੜਕੇ ਇਥੇ ਰਾਜਪਰਾ, ਚੰਡੀਗੜ੍ਹ ਤੇ ਅੰਬਾਲਾ ਰੋਡ ’ਤੇੇ ਗੱਡੀਆਂ ਦੀ ਚੈਕਿੰਗ ਕੀਤੀ। ਇਸ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ 29 ਚਲਾਨ ਕਰਦਿਆਂ 8.78 ਲੱਖ ਦੇ ਜੁਰਮਾਨੇ ਕੀਤੇ ਗਏ, ਜਿਨ੍ਹਾਂ ’ਚ 21 ਓਵਰਲੋਡਿਡ ਟਰੱਕਾਂ ਤੇ ਕਮਰਸ਼ੀਅਲ ਵਰਤੋਂ ਵਾਲੇ ਟਰੈਕਟਰ ਟਰਾਲੀਆਂ ਦੇ ਪੰਜ ਚਲਾਨਾਂ ਸਣੇ ਤਿੰਨ ਵਹੀਕਲਾਂ ਵੱਲੋਂ ਨਿਰਧਾਰਤ ਨੇਮਾਂ ਤੋਂ ਵਧ ਚੌੜਾਈ ਦਾ ਸਮਾਨ ਲੱਦਣਾ ਵੀ ਸ਼ਾਮਲ ਰਿਹਾ। ਅਧਿਕਾਰੀਆਂ ਅਨੁਸਾਰ ਸਕੂਲੀ ਬੱਚਿਆਂ ਦੀ ਆਵਾਜਾਈ ਸੁਰੱਖਿਅਤ ਬਣਾਉਣ, ਸੜਕ ਸੁਰੱਖਿਆ ਯਕੀਨੀ ਬਣਾਉਣ ਤੇ ਆਵਾਜਾਈ ਨੇਮਾਂ ਦੀ ਪਾਲਣਾ ਕਰਵਾਉਣ ਲਈ ਚੈਕਿੰਗ ਮੁਹਿੰਮ ਜ਼ੋਰਾਂ ’ਤੇ ਹੈ। ਕਿਸੇ ਵੀ ਵਾਹਨ ਨੂੰ ਸੜਕ ਸੁਰੱਖਿਆ ਨੇਮਾਂ ਤੇ ਸਕੂਲ ਸੇਫ਼ ਵਾਹਨ ਨੀਤੀ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ।

Advertisement

ਆਰਟੀਓ ਨੇ ਕਿਹਾ ਕਿ ਓਵਰਲੋਡ ਵਾਹਨ, ਨਿਰਧਾਰਤ ਉਚਾਈ ਤੋਂ ਉੱਚਾ ਮਾਲ ਭਰਨ ਵਾਲੇ ਟਰੈਕਟਰ ਟਰਾਲੀ ਦੀ ਵਪਾਰਕ ਮੰਤਵ ਲਈ ਵਰਤੋਂ, ਟੂਰਿਸਟ ਬੱਸ ਦੇ ਪਰਮਿਟ ਦੀ ਗ਼ਲਤ ਵਰਤੋਂ ਸਮੇਤ ਬਿਨਾਂ ਦਸਤਾਵੇਜ਼ਾਂ ਦੇ ਪਾਏ ਜਾਣ ਵਾਲੇ ਵਾਹਨ ਚਾਲਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Advertisement