ਨਿਗਮ ਨੇ ਦੁਕਾਨਾਂ ਅੱਗਿਓਂ ਨਾਜਾਇਜ਼ ਕਬਜ਼ੇ ਹਟਾਏ
05:39 AM Jun 14, 2025 IST
ਖੇਤਰੀ ਪ੍ਰਤੀਨਿਧ
ਪਟਿਆਲਾ 13 ਜੂਨ
ਨਗਰ ਨਿਗਮ ਨੇ ਇੱਥੇ ਸ਼ੇਰਾਂ ਵਾਲਾ ਗੇਟ ’ਤੇ ਦੁਕਾਨਾਂ ਅੱਗੇ ਵਧਾ ਕੇ ਰੱਖਿਆ ਸਾਮਾਨ ਜ਼ਬਤ ਕੀਤਾ। ਮੇਅਰ ਕੁੰਦਨ ਗਿਆ ਨੇ ਕਿਹਾ ਕਿ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ। ਨਿਗਮ ਇੰਸਪੈਕਟਰ ਵਿਸ਼ਾਲ ਵਰਮਾ ਨੇ ਮੁੜ ਸ਼ਹਿਰ ਦੇ ਭੀੜ ਭੜਕੇ ਵਾਲੇ ਇਲਾਕੇ ਅਤੇ ਖਾਸ ਕਰ ਸ਼ੇਰਾਂ ਵਾਲਾ ਗੇਟ ਵਿੱਚ ਮਦਰਾਸੀ ਡੋਸਾ ਨਾਮ ਦੀ ਦੁਕਾਨ ਅੱਗੇ ਸੜਕ ਤੱਕ ਸਾਮਾਨ ਰੱਖਣ ਖ਼ਿਲਾਫ਼ ਕਾਰਵਾਈ ਅਮਲ ’ਚ ਲਿਆਂਦੀ। ਕਰਮਚਾਰੀਆਂ ਨੇ ਦੁਕਾਨਾਂ ਅੱਗੇ ਰੱਖਿਆ ਸਾਮਾਨ ਜ਼ਬਤ ਕੀਤਾ। ਇੰਸਪੈਕਟਰ ਵਿਸ਼ਾਲ ਸ਼ਰਮਾ ਨੇ ਕਿਹਾ ਕਿ ਕੱਪੜਾ ਮਾਰਕੀਟ, ਗਊਸ਼ਾਲਾ ਰੋਡ ’ਤੇ ਅਨਾਊਂਸਮੇਂਟ ਕਰਵਾਉਣ ਮਗਰੋਂ ਨਾਮੀ ਦੁਕਾਨਦਾਰਾਂ ਦਾ ਸੜਕ ਤੱਕ ਪਿਆ ਸਾਮਾਨ ਅੰਦਰ ਕਰਵਾਇਆ ਗਿਆ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਅਪੀਲ ਵੀ ਕੀਤੀ।
Advertisement
Advertisement