For the best experience, open
https://m.punjabitribuneonline.com
on your mobile browser.
Advertisement

ਨਿਗਮ ਚੋਣਾਂ ’ਚ ਸ਼ਹਿਰੀ ਮੁੱਦੇ ਰਹੇ ਭਾਰੂ

05:15 AM Dec 23, 2024 IST
ਨਿਗਮ ਚੋਣਾਂ ’ਚ ਸ਼ਹਿਰੀ ਮੁੱਦੇ ਰਹੇ ਭਾਰੂ
Advertisement
ਸਤਵਿੰਦਰ ਬਸਰਾਲੁਧਿਆਣਾ, 22 ਦਸੰਬਰ
Advertisement

ਬੀਤੇ ਦਿਨ ਲੁਧਿਆਣਾ ਨਗਰ ਨਿਗਮ ਚੋਣਾਂ ਵਿੱਚ ਭਾਵੇਂ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ 41 ਸੀਟਾਂ ਲਈਆਂ ਹਨ ਪਰ ਇਸ ਵਾਰ ਬੁੱਢੇ ਦਰਿਆ ਵਿੱਚ ਪ੍ਰਦੂਸ਼ਣ, ਵਿਭਾਗਾਂ ਵਿੱਚ ਭ੍ਰਿਸ਼ਟਾਚਾਰ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਹੋਏ ਵਾਧੇ ਆਦਿ ਦੇ ਮੁੱਦੇ ਨਾ ਸੁਲਝਾਏ ਜਾਣੇ ‘ਆਪ’ ਉਮੀਦਵਾਰਾਂ ਨੂੰ ਮਹਿੰਗੇ ਪਏ ਹਨ।

Advertisement

ਸਿਆਸਤ ਦੀ ਸਮਝ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਨਗਰ ਨਿਗਮ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਦੀ ਚੜ੍ਹਤ ਰਹਿੰਦੀ ਹੈ ਪਰ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਥੋੜ੍ਹਾ ਬਦਲਾਅ ਦੇਖਣ ਨੂੰ ਮਿਲਿਆ ਹੈ। ਪਿਛਲੇ ਦਿਨਾਂ ਵਿੱਚ ਕਾਲੇ ਪਾਣੀ ਦਾ ਮੁੱਦਾ ਕਾਫੀ ਭਾਰੂ ਰਿਹਾ ਹੈ। ਇਸ ਮੁੱਦੇ ਨੂੰ ਸੁਲਝਾਉਣ ਦੀ ਥਾਂ ਜ਼ਿਲ੍ਹੇ ਵਿੱਚ ਦੋ ਧਿਰਾਂ ਬਣਾ ਦਿੱਤੀਆਂ ਗਈਆਂ। ਇਸ ਵਰਤਾਰੇ ਨੇ ਪੰਜਾਬੀਆਂ ਦੇ ਦਿਲਾਂ ਨੂੰ ਨਾ ਸਿਰਫ ਝੰਜੋੜਿਆ ਸਗੋਂ ਉਨ੍ਹਾਂ ਨੂੰ ਵੋਟਾਂ ਰਾਹੀਂ ਆਪਣੀ ਭੜਾਸ ਕੱਢਣ ਦਾ ਮੌਕਾ ਵੀ ਦਿੱਤਾ। ਲੋਕਾਂ ਨੇ ‘ਆਪ’ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਥਾਂ ਕਾਂਗਰਸ ਤੇ ਭਾਜਪਾ ਨੂੰ ਵੋਟਾਂ ਪਾਉਣੀਆਂ ਠੀਕ ਸਮਝਿਆ।

ਉਧਰ ਕਾਲੇ ਪਾਣੀ ਦੇ ਮੁੱਦੇ ’ਤੇ ਬੋਰਡ ਤੋੜਨ ਵਾਲੇ ਇੱਕ ਵਿਧਾਇਕ ਨੂੰ ਵੀ ਲੋਕਾਂ ਨੇ ਵੋਟਾਂ ਰਾਹੀਂ ਆਪਣਾ ਜਵਾਬ ਦਿੱਤਾ ਹੈ। ਇਸ ਵਾਰ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਨੂੰ 19 ਸੀਟਾਂ ਮਿਲਣ ਨਾਲ ਪਾਰਟੀ ਦੇ ਉਮੀਦਵਾਰਾਂ ਅਤੇ ਵਰਕਰਾਂ ਵਿੱਚ ਉਤਸ਼ਾਹ ਵੱਧ ਗਿਆ ਹੈ। ਲੁਧਿਆਣਾ ਵਿੱਚ ਆਉਣ ਵਾਲੇ ਸਮੇਂ ’ਚ ਭਾਜਪਾ ਦੇ ਹੋਰ ਮਜ਼ਬੂਤ ਹੋਣ ਦੀ ਉਮੀਦ ਬਣੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਦੇ ਬਹੁਤੇ ਉਮੀਦਵਾਰ ਉਨ੍ਹਾਂ ਇਲਾਕਿਆਂ ’ਚੋਂ ਜਿੱਤੇ ਹਨ ਜਿਨ੍ਹਾਂ ਵਿੱਚ ਪਰਵਾਸੀਆਂ ਦੀ ਗਿਣਤੀ ਵੱਧ ਹੈ। ਕਾਂਗਰਸ ਪਾਰਟੀ ਨੂੰ ਨਗਰ ਨਿਗਮ ਚੋਣਾਂ ਵਿੱਚ 30 ਸੀਟਾਂ ਮਿਲਣ ਨਾਲ ਪਾਰਟੀ ਆਗੂਆਂ ਅਤੇ ਵਰਕਰਾਂ ਵਿੱਚ ਦੁਬਾਰਾ ਜਾਨ ਪੈ ਗਈ ਹੈ। ‘ਆਪ’ ਵੱਲੋਂ ਮੁਲਾਜ਼ਮ ਵਰਗ ਤੇ ਵਾਤਾਵਰਨ ਦੀ ਅਣਦੇਖੀ ਦਾ ਲਾਭ ਕਾਂਗਰਸ ਦੇ ਉਮੀਦਵਾਰਾਂ ਨੂੰ ਹੋਇਆ ਹੈ। ਵੋਟਾਂ ਤੋਂ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਇਸ ਵਾਰ ਸਿੱਧਾ ਮੁਕਾਬਲਾ ਕਾਂਗਰਸ ਅਤੇ ‘ਆਪ’ ਪਾਰਟੀ ਦੇ ਉਮੀਦਵਾਰਾਂ ਵਿੱਚ ਹੋਵੇਗਾ ਪਰ ਵੋਟਾਂ ਦੇ ਆਏ ਨਤੀਜਿਆਂ ਨੇ ਇਸ ਮੁਕਾਬਲੇ ਨੂੰ ਤਿਕੌਣਾ ਬਣਾ ਦਿੱਤਾ। ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ 2 ਸੀਟਾਂ ਹੀ ਨਸੀਬ ਹੋਈਆਂ ਜਦਕਿ 3 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।

Advertisement
Author Image

Inderjit Kaur

View all posts

Advertisement