ਨਾਵਲ ‘ਗਾਇਕਾਂ ਦੇ ਚੁਬਾਰੇ’ ਲੋਕ ਅਰਪਣ
ਪੱਤਰ ਪ੍ਰੇਰਕ
ਪਟਿਆਲਾ, 17 ਜੂਨ
ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਡਾ ਜੀਐੱਸ ਆਨੰਦ ਨੇ ਕੀਤੀ। ਗੀਤਕਾਰ ਤੇ ਨਾਵਲਕਾਰ ਧਰਮ ਕੰਮੇਆਣਾ ਨੇ ਮੁੱਖ ਵਕਤਾ ਵਜੋਂ ਸ਼ਮੂਲੀਅਤ ਕੀਤੀ। ਪ੍ਰਧਾਨਗੀ ਮੰਡਲ ਵਿੱਚ ਗੁਰਦੀਪ ਸਿੰਘ ਸੱਗੂ, ਤ੍ਰਿਲੋਕ ਢਿੱਲੋਂ, ਗੁਰਚਰਨ ਸਿੰਘ ਚੰਨ ਪਟਿਆਲਵੀ, ਸੁਖਵਿੰਦਰ ਕੌਰ ਸੁੱਖ ਅਤੇ ਦਰਸ਼ਨ ਸਿੰਘ ਦਰਸ਼ ਪਸਿਆਣਾ ਵੀ ਸੁਸ਼ੋਭਿਤ ਰਹੇ। ਮੰਚ ਵੱਲੋਂ ਧਰਮ ਕੰਮੇਆਣਾ ਦਾ ਨਵਾਂ ਨਾਵਲ ‘ਗਾਇਕਾਂ ਦੇ ਚੁਬਾਰੇ’ ਨੂੰ ਵੀ ਲੋਕ ਅਰਪਣ ਕੀਤਾ ਗਿਆ। ਕੰਮੇਆਣਾ ਨੇ ਕਿਹਾ ਕਿ ਅੱਜ ਦੇ ਸਮਾਗਮ ਵਿੱਚ ਜ਼ਿਆਦਾਤਰ ਸੰਗੀਤਮਈ ਕਵਿਤਾਵਾਂ ਤਰੰਨੁਮ ਵਿੱਚ ਪੜ੍ਹੀਆਂ ਗਈਆਂ, ਜੋ ਸਾਡੀ ਕਵਿਤਾ ਦੇ ਮੁੜ ਸੰਗੀਤ ਵੱਲ ਪਰਤਣ ਦਾ ਸੰਕੇਤ ਹਨ। ਡਾ ਜੀਐੱਸ ਆਨੰਦ ਨੇ ਕਿਹਾ ਕਿ ਹਰ ਲੇਖਕ ਦੀ ਰਚਨਾ ਵਿੱਚੋਂ ਸੱਚ ਅਤੇ ਸੁਹਜ ਦੇ ਜ਼ਰੀਏ ਅਸਲੀਅਤ ਪੇਸ਼ ਹੋਣੀ ਚਾਹੀਦੀ ਹੈ। ਇਸ ਮੌਕੇ ਗੁਰਚਰਨ ਪੱਬਾਰਾਲੀ, ਬਚਨ ਸਿੰਘ ਗੁਰਮ, ਜਸਵਿੰਦਰ ਸਿੰਘ ਖਾਰਾ, ਡਾ ਸੰਤੋਖ ਸੁੱਖੀ, ਗੁਰਦਰਸ਼ਨ ਸਿੰਘ ਗੁਸੀਲ, ਤੇਜਿੰਦਰ ਅਨਜਾਨਾ, ਗੁਰਪ੍ਰੀਤ ਢਿੱਲੋਂ, ਮੰਗਤ ਖ਼ਾਨ, ਅੰਗਰੇਜ਼ ਵਿਰਕ, ਡਾ ਗੁਰਵਿੰਦਰ ਅਮਨ, ਅਵਤਾਰਜੀਤ, ਬਲਵਿੰਦਰ ਭੱਟੀ, ਸੁਖਵਿੰਦਰ ਸਿੰਘ, ਜੱਗਾ ਰੰਗੂਵਾਲ, ਬਲਬੀਰ ਸਿੰਘ ਦਿਲਦਾਰ, ਕ੍ਰਿਸ਼ਨ ਧੀਮਾਨ, ਜੋਗਾ ਸਿੰਘ ਧਨੌਲਾ, ਜਸਵਿੰਦਰ ਕੌਰ ਮੌਜੂਦ ਸਨ।