ਨਾਰਕੋ ਅਤਿਵਾਦ ਕਾਰਨ ਪੰਜਾਬ ਦੇ ਨੁਕਸਾਨ ਨੂੰ ਕੌਮਾਂਤਰੀ ਮੰਚ ’ਤੇ ਉਜਾਗਰ ਕਰਾਂਗਾ: ਅਮਰ ਸਿੰਘ
05:07 AM May 26, 2025 IST
ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 25 ਮਈ
ਸ੍ਰੀ ਫ਼ਤਹਿਗੜ੍ਹ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਅਤੇ ਲੋਕ ਸਭਾ ਵਿੱਚ ਕਾਂਗਰਸ ਪਾਰਟੀ ਦੇ ਸਕੱਤਰ ਡਾ. ਅਮਰ ਸਿੰਘ ਨੇ ਰਵੀ ਸ਼ੰਕਰ ਪ੍ਰਸਾਦ ਦੀ ਅਗਵਾਈ ਹੇਠ ਸਰਬ ਪਾਰਟੀ ਵਫ਼ਦ ਨਾਲ ਫਰਾਂਸ, ਯੂਕੇ, ਇਟਲੀ, ਡੈਨਮਾਰਕ, ਬੈਲਜੀਅਮ ਅਤੇ ਜਰਮਨੀ ਦੇ ਦੌਰੇ ਲਈ ਰਵਾਨਾ ਹੋਣ ਸਮੇਂ ਕਿਹਾ ਕਿ ਉਹ ਯੂਰਪੀ ਦੇਸ਼ਾਂ ਦੇ ਸਾਹਮਣੇ ਪੰਜਾਬ ਦੇ ਦ੍ਰਿਸ਼ਟੀਕੋਣ ਨੂੰ ਵੀ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਸਰਪ੍ਰਸਤੀ ਹੇਠ ਚਲਾਏ ਜਾ ਰਹੇ ਨਾਰਕੋ ਅਤਿਵਾਦ ਰਾਹੀਂ ਪੰਜਾਬ ਦੇ ਕੀਤੇ ਜਾ ਰਹੇ ਵੱਡੇ ਨੁਕਸਾਨ ਨੂੰ ਵੀ ਕੌਮਾਂਤਰੀ ਮੰਚ ਉਪਰ ਉਜਾਗਰ ਕਰਨਗੇ। ਅਮਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੀ ਸਰਪ੍ਰਸਤੀ ਹੇਠ ਜਾਰੀ ਅਤਿਵਾਦੀ ਕਾਰਵਾਈਆਂ ਕਾਰਨ ਪਿਛਲੇ ਲੰਬੇ ਸਮੇਂ ਤੋਂ ਬੇਗੁਨਾਹ ਭਾਰਤੀਆਂ ਦੀ ਜਾਨ ਚਲੀ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਲੜਾਈ ਪਾਕਿਸਤਾਨੀ ਲੋਕਾਂ ਖ਼ਿਲਾਫ਼ ਨਹੀਂ ਹੈ ਸਗੋਂ ਅਤਿਵਾਦ ਵਿਰੁੱਧ ਹੈ।
Advertisement
Advertisement