ਨਾਮਧਾਰੀ ਸ਼ਹੀਦਾਂ ਨੂੰ ਸਮਰਪਿਤ 42ਵਾਂ ਸਾਲਾਨਾ ਸਮਾਗਮ
05:03 AM Feb 01, 2025 IST
ਰਾਮਪੁਰਾ ਫੂਲ: ਸ਼ਹੀਦ ਵਰਿਆਮ ਸਿੰਘ ਯਾਦਗਾਰ ਕਮੇਟੀ ਵੱਲੋੋਂ ਨਾਮਧਾਰੀ ਸ਼ਹੀਦਾਂ ਨੂੰ ਸਮਰਪਿਤ 42ਵਾਂ ਸ਼ਹੀਦੀ ਸਮਾਗਮ ਕਰਵਾਇਆ ਗਿਆ। ਡਾ. ਲਖਵੀਰ ਸਿੰਘ ਨਾਮਧਾਰੀ ਨੇ ਦੱਸਿਆ ਕਿ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਕੂਕਾ ਅੰਦੋਲਨ ਦੇ ਰਾਮਪੁਰਾ ਫੂਲ ਬਲਾਕ ਨੂੰ ਬਹੁਤ ਵੱਡਾ ਮਾਣ ਜਾਂਦਾ ਹੈ ਕਿਉਂਕਿ ਅੰਗਰੇਜ਼ ਹਕੂਮਤ ਖ਼ਿਲਾਫ਼ ਇਸ ਇਲਾਕੇ ਦੇ 15 ਨਾਮਧਾਰੀ ਸੂਰਬੀਰਾਂ ਨੇ ਦੇਸ਼ ਕੌਮ ਤੋਂ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਦੋ ਰੋਜ਼ਾ ਸਮਾਗਮ ਹਰ ਸਾਲ ਕਰਵਾਇਆ ਜਾਂਦਾ ਹੈ। ਜਥੇਦਾਰ ਮੱਖਣ ਸਿੰਘ ਸਿਰਸਾ ਦੇ ਕਵੀਸ਼ਰੀ ਜਥੇ ਨੇ ਨਾਮਧਾਰੀ ਸੂਰਬੀਰਾਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਸੰਗਤ ਨਾਲ ਸਾਂਝਾ ਕੀਤਾ। ਇਸ ਮੌਕੇ ਆਪ ਆਗੂ ਰੌਬੀ ਬਰਾੜਾਂ ਨੂੰ ਸੰਤ ਜਸਵੰਤ ਸਿੰਘ ਹਿੰਮਤਪੁਰਾ, ਸੂਬਾ ਮੱਲ ਸਿੰਘ ਭਗਤਾ ਅਤੇ ਸੂਬਾ ਬਲਵੀਰ ਸਿੰਘ ਢਿੱਲਵਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐੱਮਸੀ ਗੁਰਭਜਨ ਸਿੰਘ ਢਿੱਲੋਂ, ਸਤੀਸ਼ ਕੁਮਾਰ ਐੱਮਸੀ ਅਤੇ ਜਸਪਾਲ ਸਿੰਘ ਐੱਮਸੀ ਆਦਿ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ
Advertisement
Advertisement
Advertisement