ਨਾਬਾਲਗ ਨਾਲ ਜਬਰ ਜਨਾਹ
ਲਹਿਰਾਗਾਗਾ (ਪੱਤਰ ਪ੍ਰੇਰਕ): ਇੱਥੋਂ ਨੇੜਲੇ ਵਿੱਚ ਪੜ੍ਹਦੀ ਇੱਕ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਅਨੁਸਾਰ ਪਿੰਡ ਦੀ ਇੱਕ ਨਾਬਾਲਗ ਲੜਕੀ ਨਾਲ ਜਬਰਦਸਤੀ ਕਰਨ ਲਈ ਦਿਲਸ਼ਾਨ ਖਾਂ, ਰਮਨ, ਸਹੇਲੀ ਕਿਰਨਪਾਲ ਕੌਰ ਤੇ ਹੋਟਲ ਮੈਨੇਜਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਪੀੜਤਾ ਨਾਬਾਲਗ ਲੜਕੀ ਨੇ ਲਹਿਰਾਗਾਗਾ ਪੁਲੀਸ ਨੂੰ ਲਿਖਤੀ ਬਿਆਨ ਵਿੱਚ ਦੱਸਿਆ ਕਿ ਉਹ ਪਿੰਡ ਤੋਂ ਲਹਿਰਾਗਾਗਾ ਕੰਮ ਆਈ ਸੀ। ਉਸ ਨੇ ਦੋਸ਼ ਲਾਇਆ ਕਿ ਪਿੰਡ ਦੀ ਲੜਕੀ ਤੇ ਦਿਲਸ਼ਾਨ ਦੀ ਸਵਿਫਟ ਕਾਰ ਦੇ ਡਰਾਈਵਰ ਰਮਨ ਨੇ ਉਸਨੂੰ ਜਬਰੀ ਘੇਰ ਕੇ ਕਾਰ ਵਿੱਚ ਬਿਠਾ ਲਿਆ। ਉਸ ਨੇ ਦੋਸ਼ ਲਾਇਆ ਕਿ ਇਸ ਦੌਰਾਨ ਉਸਦੀ ਸਹੇਲੀ ਤੇ ਹੋਰ ਜਬਰੀ ਕੁਝ ਨਸ਼ੀਲਾ ਪਦਾਰਥ ਖਵਾ ਕੇ ਉਸ ਨੂੰ ਲਹਿਰਾਗਾਗਾ ਦੇ ਜਾਖਲ ਰੋਡ ’ਤੇ ਸਥਿਤ ਇੱਕ ਰੈਸਟੋਰੈਂਟ ਵਿੱਚ ਲੈ ਗਏ ਅਤੇ ਧਮਕੀਆਂ ਦੇ ਕੇ ਬੇਹੋਸ਼ੀ ਦੀ ਹਾਲਤ ਵਿੱਚ ਉਸ ਨਾਲ ਜਬਰ ਜਨਾਹ ਕੀਤਾ। ਐੱਸਐੱਚਓ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਇਹ ਮਾਮਲਾ ਸਦਰ ਪੁਲੀਸ ਦੀ ਲੇਡੀ ਸਬ ਇੰਸਪੈਕਟਰ ਅਮਨਦੀਪ ਕੌਰ ਨੂੰ ਸੌਂਪ ਦਿੱਤਾ ਗਿਆ ਜਿਨ੍ਹਾਂ ਮਾਮਲੇ ਬਾਰੇ ਡਿਊਟੀ ਮੈਜਿਸਟਰੇਟ ਤੇ ਕੰਟਰੋਲ ਰੂਮ ਨੂੰ ਜਾਣਕਾਰੀ ਦੇ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।