ਨਾਬਾਲਗ ਕੁੜੀ ਦੇ ਕਤਲ ਦੇ ਦੋਸ਼ ਹੇਠ ਕਾਬੂ
04:34 AM Jun 01, 2025 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਮਈ
ਦਿੱਲੀ ਪੁਲੀਸ ਨੇ ਡਾਬਰੀ ਇਲਾਕੇ ਵਿੱਚ ਨਾਬਾਲਗ ਲੜਕੀ ਦੇ ਕਤਲ ਵਿੱਚ ਕਥਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਡਾਵਰੀ ਥਾਣੇ ਵਿੱਚ ਬੀਤੀ ਸ਼ਾਮ ਰਿਪੋਰਟ ਦਰਜ ਕਰਵਾਈ ਗਈ ਸੀ ਕਿ 13 ਸਾਲ ਦੀ ਨਾਬਾਲਗ ਬੱਚੀ ਦੀ ਮੌਤ ਹੋ ਗਈ ਹੈ। ਪੁਲੀਸ ਕੋਲ ਉਸ ਦਾ ਮੋਬਾਈਲ ਫੋਨ ਵਰਤਣ ਵਾਲੇ ਨੇ ਖੁਲਾਸਾ ਕੀਤਾ ਕਿ ਉਸ ਨੂੰ ਇਹ ਫ਼ੋਨ ਅਨਸ ਤੋਂ ਮਿਲਿਆ ਹੈ। ਪਲੀਸ ਨੇ ਅਨਸ (23) ਵਾਸੀ ਸੀਤਾਪੁਰੀ, ਦਿੱਲੀ ਨੂੰ ਫੜ ਲਿਆ ਗਿਆ ਅਤੇ ਉਸ ਨੇ ਖੁਲਾਸਾ ਕੀਤਾ ਕਿ ਉਸ ਨੇ ਕੁੜੀ ਦਾ ਕਥਿਤ ਕਤਲ ਕੀਤਾ ਹੈ। ਉਸ ਨੇ ਖੁਲਾਸਾ ਕੀਤਾ ਕਿ ਉਹ ਮ੍ਰਿਤਕ ਦੇ ਨਾਲ ਵਾਲੇ ਘਰ ਵਿੱਚ ਰਹਿੰਦਾ ਹੈ। ਉਸ ਨੇ ਘਰ ਵਿੱਚੋਂ ਚੋਰੀ ਕਰਨ ਦੀ ਯੋਜਨਾ ਬਣਾਈ ਅਤੇ ਅੰਦਰ ਵੜ ਗਿਆ। ਉਸ ਨੂੰ ਦੇਖ ਕੇ ਕੁੜੀ ਘਬਰਾ ਗਈ ਅਤੇ ਰੌਲਾ ਪਾਇਆ। ਫੜੇ ਜਾਣ ਦੇ ਡਰ ਕਾਰਨ ਮੁਲਜ਼ਮ ਨੇ ਉਸ ਦਾ ਗਲਾ ਘੁੱਟ ਦਿੱਤਾ ਤੇ ਮੋਬਾਈਲ ਅਤੇ ਟੈਬ ਲੈ ਕੇ ਭੱਜ ਗਿਆ।
Advertisement
Advertisement