ਨਾਟਕ ‘ਰੀਟੇਕ ਜ਼ਿੰਦਗੀ’ ਨੇ ਦਰਸ਼ਕ ਕੀਲੇ
05:19 AM Dec 23, 2024 IST
Advertisement
ਚੰਡੀਗੜ੍ਹ: ਸੁਚੇਤਕ ਰੰਗਮੰਚ ਮੁਹਾਲੀ ਵੱਲੋਂ ਕਰਵਾਏ ਗਏ 21ਵੇਂ ਗੁਰਸ਼ਰਨ ਸਿੰਘ ਨਾਟ ਉਤਸਵ ਦੇ ਤੀਜੇ ਦਿਨ ਸਾਰਥਕ ਰੰਗਮੰਚ ਪਟਿਆਲਾ ਵੱਲੋਂ ਡਾ. ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ‘ਰੀਟੇਕ ਜ਼ਿੰਦਗੀ’ ਨਾਟਕ ਖੇਡਿਆ ਗਿਆ। ਨਾਟਕ ਨੇ ਅਦਾਲਤ ਵਿੱਚ ਤਲਾਕ ਲੈਣ ਲਈ ਅੜੇ ਪਤੀ-ਪਤਨੀ ਦੀ ਕਹਾਣੀ ਮੰਚ ਉੱਤੇ ਸਾਕਾਰ ਕੀਤੀ। ਨਾਟਕ ਨੇ ਰਿਸ਼ਤਿਆਂ ਵਿੱਚ ਆਈ ਕੁੜੱਤਣ ਨੂੰ ਉਜਾਗਰ ਕੀਤਾ ਜੋ ਉਹ ਆਪਣੇ ਅੰਦਰ ਮਹਿਸੂਸ ਤਾਂ ਕਰਦੇ ਹਨ ਪਰ ਕਿਸੇ ਕਾਰਨ ਕਹਿ ਨਹੀਂ ਪਾਉਂਦੇ। ਨਾਟਕ ਨੇ ਆਪਣੇ ਸਿਖ਼ਰ ’ਤੇ ਜਾ ਕੇ ਸੱਚਾਈ ਦਾ ਅਹਿਸਾਸ ਕਰਾਇਆ। ਨਾਟਕ ਵਿੱਚ ਟਾਪੁਰ ਸ਼ਰਮਾ, ਕੁਲਤਰਨ ਗਿੱਲ, ਵਿਸ਼ਾਲ ਸੋਨਵਾਲ ਤੇ ਨੈਨਸੀ ਨੇ ਅਦਾਕਾਰੀ ਕੀਤੀ। ਇਸ ਦਾ ਸੰਗੀਤ ਕਰਮਨ ਸਿੱਧੂ ਦਾ ਸੀ ਅਤੇ ਸੈੱਟ ਦਮਨਪ੍ਰੀਤ ਜੇਜ਼ੀ ਦਾ ਸੀ। ਨਾਟਕ ਦੀ ਸਹਾਇਕ ਨਿਰਦੇਸ਼ਕ ਡਾ. ਇੰਦਰਜੀਤ ਕੌਰ ਨੇ ਕਸਟਿਊਮ ਵੀ ਤਿਆਰ ਕੀਤੀ। -ਸਾਹਿਤ ਪ੍ਰਤੀਨਿਧ
Advertisement
Advertisement
Advertisement