ਨਾਟਕ ਰਾਹੀਂ ਸੁਕਰਾਤ ਬਾਰੇ ਪਾਇਆ ਚਾਨਣਾ
05:19 AM May 21, 2025 IST
ਕੋਟਕਪੂਰਾ (ਪੱਤਰ ਪ੍ਰੇਰਕ): ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ, ਜਿਉਣ ਵਾਲਾ ਦੇ ਮਹਾਰਾਜਾ ਰਣਜੀਤ ਸਿੰਘ ਆਡੀਟੋਰੀਅਮ ਵਿੱਚ ਨੌਵੀਂ ਤੋਂ ਬਾਰ੍ਹਵੀਂ ਕਲਾਸਾਂ ਦੇ ਵਿਦਿਆਰਥੀਆਂ ਵਿੱਚ ਇੱਕ ਨਵੀਂ ਸੋਚ ਉਤਪੰਨ ਕਰਨ ਵਾਲਾ ਪੰਜਾਬੀ ਨਾਟਕ ਦੀ ਪੇਸ਼ ਕੀਤਾ। ਇਹ ਨਾਟਕ ਮਹਾਨ ਦਾਰਸ਼ਨਿਕ ਸੁਕਰਾਤ ਦੇ ਜੀਵਨ ਅਤੇ ਵਿਚਾਰਧਾਰਾ `ਤੇ ਆਧਾਰਿਤ ਸੀ। ਨਾਟਕ ਵਿੱਚ ਸੁਕਰਾਤ ਦੀ ਸੱਚਾਈ, ਆਤਮ-ਵਿਸ਼ਲੇਸ਼ਣ ਅਤੇ ਨੈਤਿਕ ਹਿੰਮਤ ਭਰੀ ਜਿੰਦਗੀ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਨਾਟਕਕਾਰ ਕੀਰਤੀ ਕਿਰਪਾਲ ਨੇ ਸੁਕਰਾਤ ਦੀ ਭੂਮਿਕਾ ਨਿਭਾਉਂਦਿਆਂ ਦਰਸ਼ਕਾਂ ਨੂੰ ਇੰਝ ਮਹਿਸੂਸ ਕਰਵਾ ਦਿੱਤਾ ਜਿਵੇਂ ਸੁਕਰਾਤ ਉਨ੍ਹਾਂ ਦੇ ਸਾਹਮਣੇ ਹੋਵੇ। ਇਸ ਨਾਟਕ ਨੇ ਵਿਦਿਆਰਥੀਆਂ ਨੂੰ ਮੰਤਰ ਮੁਗਧ ਕਰ ਦਿੱਤਾ।
ਡਾ. ਐੱਸਐੱਸਬਰਾੜ (ਪ੍ਰਿੰਸੀਪਲ ਅਤੇ ਡਾਇਰੈਕਟਰ) ਨੇ ਕਿਹਾ ਕਿ ਇਹ ਨਾਟਕ ਸਿਰਫ਼ ਇੱਕ ਪ੍ਰਦਰਸ਼ਨ ਹੀ ਨਹੀਂ ਸਗੋਂ ਆਪੇ ਦੀ ਪਛਾਣ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਮਹਾਨ ਹਸਤੀਆਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।
Advertisement
Advertisement
Advertisement