ਨਾਟਕ ‘ਭਾਰ’ ਦਾ ਮੰਚਨ
05:08 AM Jul 06, 2025 IST
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 5 ਜੁਲਾਈ
ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਚੱਲ ਰਹੀ ਰੰਗਮੰਚ ਕਾਰਜਸ਼ਾਲਾ ਦੌਰਾਨ ‘ਪੰਜ ਰੋਜ਼ਾ ਨਾਟ ਉਤਸਵ’ ਦੇ ਤੀਜੇ ਦਿਨ ਮਨਿੰਦਰ ਕਾਂਗ ਦੀ ਕਹਾਣੀ ’ਤੇ ਆਧਾਰਤ ਕਹਾਣੀ ਦਾ ਰੰਗਮੰਚ ਸ਼ੈਲੀ ਵਿੱਚ ਕੇਵਲ ਧਾਲੀਵਾਲ ਦੇ ਨਿਰਦੇਸ਼ਤ ਨਾਟਕ ‘ਭਾਰ’ ਦਾ ਮੰਚਨ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ। ਇਸ ਨਾਟਕ ਨੂੰ ਪੇਸ਼ ਕਰ ਰਹੇ ਕਲਾਕਾਰ ਸਾਜਨ ਕੋਹਿਨੂਰ ਨੇ ਵਿਸ਼ੇਸ਼ ਤੌਰ ’ਤੇ ਅਦਾਕਾਰੀ ਦਾ ਸਿਖਰ ਸਿਰਜਿਆ ਹੈ। ਦੂਸਰੇ ਕਲਾਕਾਰਾਂ ਵਿੱਚ ਯੁਵਨੀਸ਼ ਨਾਇਕ ਤੇ ਗੁਰਪਿਆਰ ਸਿੰਘ ਦੀ ਵੀ ਦਰਸ਼ਕਾਂ ਨੇ ਸ਼ਲਾਘਾ ਕੀਤੀ। ਇਸ ਨਾਟਕ ਵਿੱਚ ਪਿੱਠਭੂਮੀ ਸੰਗੀਤ ਕੁਸ਼ਾਗਰ ਕਾਲੀਆ ਨੇ ਦਿੱਤਾ ਹੈ।
Advertisement
Advertisement