ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਟਕ ‘ਆਧੇ-ਅਧੂਰੇ’ ਦੇ ਮੰਚਨ ਨਾਲ ਨੇਪਰੇ ਚੜ੍ਹਿਆ ਨਾਟ ਉਤਸਵ

05:30 AM Jul 01, 2025 IST
featuredImage featuredImage
ਨਾਟਕ ‘ਆਧੇ-ਅਧੂਰੇ’ ਖੇਡਦੇ ਹੋਏ ਕਲਾਕਾਰ। -ਫੋਟੋ: ਅਕੀਦਾ
ਪੱਤਰ ਪ੍ਰੇਰਕ
Advertisement

ਪਟਿਆਲਾ 30 ਜੂਨ

ਉੱਤਰੀ ਖੇਤਰ ਸਭਿਆਚਾਰਕ ਕੇਂਦਰ ਤੇ ਪੰਜਾਬ ਆਰਟਸ ਕੌਂਸਲ ਦੇ ਸਹਿਯੋਗ ਨਾਲ ਰੰਗਮੰਚ ਦੇ ਖੇਤਰ ਵਿੱਚ ਸਥਾਪਤ ਸੰਸਥਾ ਨਾਟਕ ਵਾਲਾ ਵੱਲੋਂ ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਨੂੰ ਸਮਰਪਿਤ ਤਿੰਨ ਰੋਜ਼ਾ 23ਵੇਂ ਗਰਮ ਰੁੱਤ ਨਾਟ ਉਤਸਵ ਨੇਪਰੇ ਚੜ੍ਹ ਗਿਆ ਹੈ। ਆਖ਼ਰੀ ਦਿਨ ਮੋਹਨ ਰਾਕੇਸ਼ ਦਾ ਲਿਖਿਆ ਤੇ ਰਾਜੇਸ਼ ਸ਼ਰਮਾ ਦੁਆਰਾ ਨਿਰਦੇਸ਼ਤ ਹਿੰਦੀ ਨਾਟਕ ‘ਆਧੇ-ਅਧੂਰੇ’ ਕਾਲੀਦਾਸ ਆਡੀਟੋਰੀਅਮ ਵਿੱਚ ਖੇਡਿਆ ਗਿਆ। ਆਖ਼ਰੀ ਦਿਨ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਜਸਵੰਤ ਸਿੰਘ ਜ਼ਫ਼ਰ ਮੁੱਖ ਮਹਿਮਾਨ ਵਜੋਂ ਪਹੁੰਚੇ।

Advertisement

ਉਨ੍ਹਾਂ ਕਿਹਾ ਕਿ ਇੱਕ ਚੰਗੀ ਪੇਸ਼ਕਾਰੀ ਦਰਸ਼ਕਾਂ ਨੂੰ ਮੁੱਦਤਾਂ ਤੱਕ ਯਾਦ ਰਹਿੰਦੀ ਹੈ ਅਤੇ ਮਾਰਗ ਦਰਸ਼ਕ ਵੀ ਬਣਦੀ ਹੈ। ਨਾਟਕ ‘ਆਧੇ-ਅਧੂਰੇ’ ਦੀ ਕਹਾਣੀ ਇੱਕ ਪਰਿਵਾਰ ਦੇ ਦੁਆਲੇ ਘੁੰਮਦੀ ਹੈ, ਜਿਸ ਦੇ ਜੀਆਂ ਨੂੰ ਘਰ ਦੇ ਦੂਸਰੇ ਜੀਆਂ ’ਚ ਕਮੀਆਂ ਨਜ਼ਰ ਆਉਂਦੀਆਂ ਹਨ ਪਰ ਉਨ੍ਹਾਂ ਨੂੰ ਆਪਣੀਆਂ ਕਮੀਆਂ ਨਜ਼ਰ ਨਹੀਂ ਆਉਂਦੀਆਂ, ਜਿਸ ਕਾਰਨ ਪਰਿਵਾਰ ਟੁੱਟਣ ਤੱਕ ਦੀ ਨੌਬਤ ਆ ਜਾਂਦੀ ਹੈ। ਨਾਟਕ ਦੇ ਨਿਰਦੇਸ਼ਕ ਤੇ ਅਦਾਕਾਰ ਰਾਜੇਸ਼ ਸ਼ਰਮਾ ਨੇ ਇਸ ਨਾਟਕ ਵਿੱਚ ਵੱਖ-ਵੱਖ ਪੰਜ ਭੂਮਿਕਾਵਾਂ ਮਹਿੰਦਰ, ਜਗਮੋਹਨ, ਸਿੰਘਾਨੀਆ, ਜੁਨੇਜਾ ਤੇ ਕਾਲੇ ਸੂਟ ਵਾਲੇ ਵਿਅਕਤੀ ਵਜੋਂ ਬਾਖ਼ੂਬੀ ਨਿਭਾਈਆਂ। ਕਵਿਤਾ ਸ਼ਰਮਾ ਨੇ ਸਵਿੱਤਰੀ ਦੀ, ਪ੍ਰਭਾਸ਼ ਪੰਡਿਤ ਨੇ ਪੁੱਤਰ ਦੀ, ਚਿਤਵਨ ਮਾਨ ਨੇ ਵੱਡੀ ਧੀਆਂ ਦੀ, ਹਰਪ੍ਰੀਤ ਨੇ ਛੋਟੀ ਬੇਟੀ ਦੀ ਭੂਮਿਕਾ ਨਿਭਾਈ। ਲਵਪ੍ਰੀਤ ਕਸਿਆਣਾ ਨੇ ਦੱਸਿਆ ਕਿ ਸ਼ਨੀ, ਕੈਲਾਸ਼ ਤੇ ਨਰਿੰਦਰ ਸਿੰਘ ਨੇ ਸੈੱਟ ਤਿਆਰ ਕੀਤਾ ਅਤੇ ਹਰਸ਼ ਸੇਠੀ ਨੇ ਰੋਸ਼ਨੀ ਦਾ ਸੰਚਾਲਨ ਕੀਤਾ।

 

Advertisement