ਨਾਜਾਇਜ਼ ਸ਼ਰਾਬ ਸਣੇ ਗ੍ਰਿਫ਼ਤਾਰ
05:53 AM Jun 02, 2025 IST
ਪੱਤਰ ਪ੍ਰੇਰਕ
Advertisement
ਤਰਨ ਤਾਰਨ, 1 ਜੂਨ
ਥਾਣਾ ਝਬਾਲ ਦੇ ਏਐੱਸਆਈ ਸਤਨਾਮ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਬੀਤੀ ਰਾਤ ਦਾਣਾ ਮੰਡੀ ਝਬਾਲ ਤੋਂ ਇਲਾਕੇ ਦੇ ਪਿੰਡ ਗੱਗੋਬੁਆ ਦੇ ਵਾਸੀ ਯੁਗਰਾਜ ਸਿੰਘ ਤੋਂ 15,000 ਐੱਮਐੱਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਪੁਲੀਸ ਨੇ ਮੁਲਜ਼ਮ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ। ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਉਥੇ ਨਾਜਾਇਜ਼ ਸ਼ਰਾਬ ਖਰੀਦਣ ਦੇ ਗਾਹਕਾਂ ਦੀ ਉਡੀਕ ਕਰ ਰਿਹਾ ਸੀ। ਪੁਲੀਸ ਨੇ ਆਬਕਾਰੀ ਐਕਟ ਦੀ ਦਫ਼ਾ 61, 1, 14 ਅਧੀਨ ਇਕ ਕੇਸ ਦਰਜ ਕੀਤਾ ਹੈ।
Advertisement
Advertisement