ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਜਾਇਜ਼ ਸ਼ਰਾਬ ਖ਼ਿਲਾਫ਼ ਪਟਿਆਲਾ ਪੁਲੀਸ ਸਖ਼ਤ

04:15 AM May 16, 2025 IST
featuredImage featuredImage
ਪਿੰਡ ਹਾਜੀਪੁਰ ’ਚ ਤਲਾਸ਼ੀ ਲੈਂਦੇ ਹੋਏ ਪੁਲੀਸ ਮੁਲਾਜ਼ਮ।

ਸਰਬਜੀਤ ਸਿੰਘ ਭੰਗੂ/ਮੁਖਤਿਆਰ ਨੌਗਾਵਾਂ

Advertisement

ਪਟਿਆਲਾ/ਦੇਵੀਗੜ੍ਹ, 15 ਮਈ
ਪਟਿਆਲਾ ਪੁਲੀਸ ਵੱਲੋਂ ਨਾਜਾਇਜ ਸ਼ਰਾਬ ਖ਼ਿਲਾਫ਼ ਮੁਹਿੰਮ ਵਿੱਢੀ ਗਈ ਹੈ। ਇਸ ਦੌਰਾਨ ਪਟਿਆਲਾ ਪੁਲੀਸ ਨੇ ਜਿੱਥੇ ਦੋ ਦਿਨ ਪਹਿਲਾਂ ਐਕਸਾਈਜ਼ ਵਿਭਾਗ ਨਾਲ ਮਿਲ ਕੇ ਨਕਲੀ ਸ਼ਰਾਬ ਤਿਆਰ ਕਰਨ ਲਈ ਦਿੱਲੀ ਤੋਂ ਟਰੱਕ ਰਾਹੀਂ ਲਿਆਂਦਾ ਜਾ ਰਿਹਾ 600 ਲਿਟਰ ਮੀਥਾਨੌਲ ਬਰਾਮਦ ਕੀਤਾ ਗਿਆ ਸੀ, ਉੱਥੇ ਪਿੰਡ ਹਾਜੀਪੁਰ ਤੋਂ ਵੀ ਪੁਲੀਸ ਅਤੇ ਐਕਸਾਈਜ਼ ਵਿਭਾਗ ਦੀਆਂ ਟੀਂਮਾਂ ਨੇ ਸਾਂਝੀ ਕਾਰਵਾਈ ਦੌਰਾਨ 600 ਲਿਟਰ ਤੋਂ ਵੀ ਵੱਧ ਕੱਚੀ ਸ਼ਰਾਬ (ਲਾਹਣ) ਬਰਾਮਦ ਕੀਤੀ ਹੈ। ਪਲਾਸਟਿਕ ਦੀਆਂ ਪੀਪੀਆਂ ਅਤੇ ਮਰਤਬਾਨਾਂ ’ਚ ਪਾ ਕੇ ਇਹ ਕੱਚੀ ਸ਼ਰਾਬ ਪਿੰਡ ਦੇ ਨਜ਼ਦੀਕ ਹੀ ਸਥਿਤ ਇੱਕ ਛੱਪੜ ਸਮੇਤ ਨੇੜਲੇ ਖੇਤਾਂ ’ਚ ਦੱਬੀ ਹੋਈ ਸੀ। ਇਸ ਲਾਹਣ ਤੋਂ ਇਲਾਵਾ ਤਿਆਰ ਕੀਤੀ ਹੋਈ ਨਾਜਾਇਜ਼ (ਰੂੜੀਮਾਰਕਾ) ਸ਼ਰਾਬ ਵੀ ਬਰਾਮਦ ਹੋਈ ਹੈ ਪਰ ਰਾਤ ਤੱਕ ਵੀ ਛਾਪੇ ਜਾਰੀ ਸਨ। ਟੀਮ ਵਿੱਚ 50 ਤੋਂ ਵੱਧ ਪੁਲੀਸ ਕਰਮਚਾਰੀ ਸ਼ਾਮਲ ਰਹੇ। ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਦਾ ਕਹਿਣਾ ਸੀ ਕਿ ਨਸ਼ੇ ਦੇ ਸੌਦਾਗਰਾਂ ਦੀ ਤਰ੍ਹਾਂ ਹੀ ਪੁਲੀਸ ਅਜਿਹੀ ਗੈਰ-ਕਾਨੂੰਨੀ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨਾਲ ਵੀ ਸਖ਼ਤੀ ਨਾਲ ਪੇਸ਼ ਆ ਰਹੀ ਹੈ।

ਹਾਜੀਪੁਰ ਦੇ ਛੱਪੜ ਵਿੱਚੋਂ ਲਾਹਣ ਦੇ ਭਰੇ ਸੀਲਬੰਦ 40 ਜਾਰ ਬਰਾਮਦ
ਪਟਿਆਲਾ ਦੇ ਸਹਾਇਕ ਆਬਕਾਰੀ ਅਤੇ ਕਰ ਅਧਿਕਾਰੀ (ਆਬਕਾਰੀ) ਰਾਜੇਸ਼ ਐਰੀ ਦਾ ਕਹਿਣਾ ਸੀ ਕਿ ਸ਼ਰਾਬ ਤਸਕਰਾਂ ਵੱਲੋਂ ਗੁੜ ਘੋਲ ਕੇ ਤਿਆਰ ਕੀਤਾ ਗਿਆ ਲਾਹਣ ਜਾਰਾਂ ਵਿੱਚ ਸਟੋਰ ਕਰ ਕੇ ਛੱਪੜ ਅਤੇ ਇਸ ਦੇ ਆਸੇ-ਪਾਸੇ ਡੂੰਘੇ ਟੋਏ ਪੁੱਟ ਕੇ ਹੇਠਾਂ ਦੱਬਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 40 ਸੀਲਬੰਦ ਪਲਾਸਟਿਕ ਦੇ ਜਾਰ ਬਰਾਮਦ ਕੀਤੇ ਜਾ ਚੁੱਕੇ ਸਨ ਤੇ ਅਜੇ ਕਾਰਵਾਈ ਜਾਰੀ ਹੈ।

Advertisement

Advertisement