ਨਾਜਾਇਜ਼ ਮਾਈਨਿੰਗ: ਅਣਪਛਾਤੇ ਮਾਲਕ ਖ਼ਿਲਾਫ਼ ਕੇਸ ਦਰਜ
05:49 AM May 09, 2025 IST
ਪੱਤਰ ਪ੍ਰੇਰਕ
Advertisement
ਸਮਾਣਾ, 8 ਮਈ
ਪਿੰਡ ਧਨੇਠਾ ’ਚ ਹੋਈ ਨਾਜਾਇਜ਼ ਮਾਈਨਿੰਗ ਦੇ ਮਾਮਲੇ ’ਚ ਸਦਰ ਪੁਲੀਸ ਨੇ ਅਣਪਛਾਤੇ ਜ਼ਮੀਨ ਮਾਲਕ ਅਤੇ ਅਣਪਛਾਤੀ ਮਸ਼ੀਨਰੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮਾਮਲੇ ਦੇ ਜਾਂਚ ਅਧਿਕਾਰੀ ਮਵੀਕਲਾਂ ਪੁਲੀਸ ਮੁਖੀ ਸਬ-ਇੰਸਪੈਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਮਾਈਨਿੰਗ ਇੰਸਪੈਕਟਰ ਸਮਾਣਾ ਹੁਸਨਪ੍ਰੀਤ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਪ੍ਰਾਪਤ ਸੂਚਨਾ ਉਪਰੰਤ ਉਨ੍ਹਾਂ ਨੇ ਪੁਲੀਸ ਦੀ ਮਦਦ ਨਾਲ ਪਿੰਡ ਧਨੇਠਾ ’ਚ ਛਾਪਾ ਮਾਰ ਕੇ ਉੱਥੇ ਪੰਜ ਕਨਾਲ ਜ਼ਮੀਨ ਵਿੱਚੋਂ ਚਾਰ ਫੁੱਟ ਡੂੰਘੀ ਨਾਜਾਇਜ਼ ਮਾਈਨਿੰਗ ਹੋਈ ਪਾਈ। ਮਾਈਨਿੰਗ ਇੰਸਪੈਕਟਰ ਅਨੁਸਾਰ ਹਲਕਾ ਪਟਵਾਰੀ ਵੱਲੋਂ ਜੀਪੀਐੱਸ ਸਿਸਟਮ ਰਾਹੀਂ ਜ਼ਮੀਨ ਮਾਲਕ ਦਾ ਪਤਾ ਲਗਾ ਕੇ ਉਸ ਨੂੰ ਨਾਮਜ਼ਦ ਕੀਤਾ ਜਾਵੇਗਾ ਅਤੇ ਮਾਈਨਿੰਗ ’ਚ ਵਰਤੀ ਮਸ਼ੀਨਰੀ ਬਾਰੇ ਪਤਾ ਲਗਾ ਕੇ ਕਾਰਵਾਈ ਕੀਤੀ ਜਾਵੇਗੀ।
Advertisement
Advertisement