ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਜਾਇਜ਼ ਬੋਰਡ ਹਟਾ ਕੇ ਚਲਾਨ ਕੀਤੇ

02:32 PM Feb 07, 2023 IST
Advertisement

ਫਗਵਾੜਾ: ਅਣਅਧਿਕਾਰਤ ਇਸ਼ਤਿਹਾਰਬਾਜੀ ‘ਤੇ ਕਾਰਵਾਈ ਕਰਦਿਆਂ ਨਗਰ ਨਿਗਮ ਵੱਲੋਂ ਅੱਜ ਸ਼ਹਿਰ ‘ਚ ਲੱਗੇ ਨਾਜਾਇਜ਼ ਬੋਰਡਾਂ ਤੇ ਫ਼ਲੈਕਸਾ ਨੂੰ ਜ਼ਬਤ ਕਰਕੇ 24 ਚਾਲਾਨ ਕੀਤੇ ਗਏ ਹਨ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਅੰਦਰ ਦੁਕਾਨਾਂ, ਸੜਕਾਂ ਤੇ ਸਰਕਾਰੀ ਸੰਪਤੀ ਉੱਪਰ ਨਾਜਾਇਜ਼ ਬੋਰਡਾਂ, ਫ਼ਲੈਕਸਾਂ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਨੇ ਆਪਣੀ ਪ੍ਰਾਪਰਟੀ ਜਾਂ ਸਰਕਾਰੀ ਜਗ੍ਹਾ ‘ਤੇ ਇਸ਼ਤਿਹਾਰਬਾਜੀ ਕੀਤੀ ਤੇ ਨਿਯਮਾਂ ਦੇ ਉੱਲਟ ਕੀਤੀ ਹੈ ਤਾਂ ਉਸ ਨੂੰ ਤੁਰੰਤ ਹਟਾ ਲਿਆ ਜਾਵੇ। ਸੁਪਰਡੈਂਟ ਅਮਿਤ ਕਾਲੀਆ ਨੇ ਦੱਸਿਆ ਕਿ ਨਿਗਮ ਦੀ ਟੀਮ ਨੇ ਅੱਜ ਜੀਟੀ ਰੋਡ, ਸੈਂਟਰਲ ਟਾਊਨ, ਪੁਰਾਣੀ ਮੰਡੀ ਏਰੀਆ ‘ਚ ਕਾਰਵਾਈ ਕਰਕੇ ਚਾਲਾਨ ਕੀਤੇ। ਇਸ ਮੌਕੇ ਰਤਨ ਲਾਲ ਕਲਰਕ, ਮਨਜੀਤ ਕੁਮਾਰ, ਬਲਜੀਤ ਸਿੰਘ, ਹਰਮੇਸ਼ ਲਾਲ ਵੀ ਮੌਜੂਦ ਸਨ। -ਪੱਤਰ ਪ੍ਰੇਰਕ

Advertisement
Advertisement