ਨਾਜਾਇਜ਼ ਪਿਸਤੌਲ ਸਮੇਤ ਇੱਕ ਕਾਬੂ
05:41 AM Jan 09, 2025 IST
ਪੱਤਰ ਪ੍ਰੇਰਕ
ਕਾਲਾਂਵਾਲੀ, 8 ਜਨਵਰੀ
ਸੀਆਈਏ ਕਾਲਾਂਵਾਲੀ ਦੇ ਇੰਚਾਰਜ ਇੰਸਪੈਕਟਰ ਵਰਿੰਦਰ ਸਿੰਘ ਦੀ ਟੀਮ ਨੇ ਇੱਕ ਵਿਅਕਤੀ ਨੂੰ ਨਾਜਾਇਜ਼ ਪਿਸਤੌਲ 32 ਬੋਰ ਅਤੇ ਇੱਕ ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਰਵੀ ਵਾਸੀ ਰਾਮ ਨਗਰ ਮੁਹੱਲਾ, ਜਲੌਂ ਉੱਤਰ ਪ੍ਰਦੇਸ਼, ਹਾਲ ਆਬਾਦ ਵਾਰਡ 4 ਕਾਲਾਂਵਾਲੀ ਵਜੋਂ ਹੋਈ ਹੈ। ਇੰਚਾਰਜ ਵਰਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਟੀਮ ਨਾਲ ਗਸ਼ਤ ਕਰਦੇ ਸਮੇਂ ਹੈੱਡ ਕਾਂਸਟੇਬਲ ਸੰਦੀਪ ਕੁਮਾਰ ਤਖਤਮੱਲ ਨਾਕੇ ’ਤੇ ਮੌਜੂਦ ਸੀ ਤਾਂ ਪਿੰਡ ਕੇਵਲ ਵੱਲੋਂ ਇਕ ਲੜਕਾ ਆਉਂਦਾ ਦੇਖਿਆ, ਜੋ ਪੁਲੀਸ ਟੀਮ ਨੂੰ ਸਾਹਮਣੇ ਖੜ੍ਹਾ ਦੇਖ ਕੇ ਪਿੱਛੇ ਮੁੜ ਗਿਆ ਅਤੇ ਜਿਸ ’ਤੇ ਸ਼ੱਕ ਦੇ ਆਧਾਰ ’ਤੇ ਮੁੱਖ ਹੌਲਦਾਰ ਨੇ ਉਸ ਨੂੰ ਕਾਬੂ ਕਰ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 32 ਬੋਰ ਦਾ ਇੱਕ ਨਾਜਾਇਜ਼ ਪਿਸਤੌਲ ਅਤੇ ਇੱਕ ਜਿੰਦਾ ਕਾਰਤੂਸ ਬਰਾਮਦ ਹੋਇਆ। ਪੁਲੀਸ ਨੇ ਉਸ ਦੇ ਖ਼ਿਲਾਫ਼ ਥਾਣਾ ਕਾਲਾਂਵਾਲੀ ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement