ਨਾਜਾਇਜ਼ ਉਸਾਰੀਆਂ ਨੂੰ ਲੱਗੀਆਂ ਬਰੇਕਾਂ
05:15 AM Dec 25, 2024 IST
Advertisement
ਸਰਬਜੀਤ ਸਿੰਘ ਭੱਟੀ
ਲਾਲੜੂ, 24 ਦਸੰਬਰ
ਨਗਰ ਕੌਂਸਲ ਲਾਲੜੂ ਵਿੱਚ ਬਿਨਾਂ ਸੀਐੱਲਯੂ ਤੇ ਕਮਰਸ਼ੀਅਲ ਨਕਸ਼ਾ ਪਾਸ ਕਰਵਾਏ ਬਗੈਰ ਅਧਿਕਾਰੀਆਂ ਤੇ ਦਲਾਲਾਂ ਦੀ ਕਥਿਤ ਮਿਲੀ-ਭੁਗਤ ਨਾਲ ਚੱਲ ਰਹੇ ਨਜਾਇਜ਼ ਉਸਾਰੀਆਂ ਦੇ ਧੰਦੇ ਨੂੰ ਉਸ ਸਮੇਂ ਭਾਰੀ ਝਟਕਾ ਲੱਗਾ, ਜਦੋਂ ਪੰਜਾਬੀ ਟ੍ਰਿਬਿਊਨ ਵਿੱਚ ਖਬਰ ਪ੍ਰਕਾਸ਼ਿਤ ਹੋਣ ਉਪਰੰਤ ਪ੍ਰਸ਼ਾਸਨ ਤੇ ਸਰਕਾਰ ਹਰਕਤ ਵਿੱਚ ਆਈ। ਦਰਜਨਾਂ ਥਾਵਾਂ ’ਤੇ ਚੱਲ ਰਹੇ ਨਾਜਾਇਜ਼ ਉਸਾਰੀਆਂ ਦੇ ਕੰਮ ਦਾ ਕੌਂਸਲ ਦੇ ਅਧਿਕਾਰੀਆਂ ਨੇ ਦੌਰਾ ਕੀਤਾ ਤੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਰੁਕਵਾ ਦਿੱਤਾ ਅਤੇ ਕਾਨੂੰਨੀ ਨੋਟਿਸ ਜਾਰੀ ਕੀਤੇ ਗਏ। ਇਸ ਸਬੰਧੀ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਕੌਂਸਲ ਦੇ ਸਾਰੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਨਾਜਾਇਜ਼ ਉਸਾਰੀਆਂ ਦੇ ਕੰਮ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਵਾਉਣ ਅਤੇ ਕਾਨੂੰਨੀ ਨੋਟਿਸ ਜਾਰੀ ਕਰਨ ਕਿ ਉਹ ਕੌਂਸਲ ਦਾ ਬਣਦਾ ਟੈਕਸ ਜਮ੍ਹਾ ਕਰਾਉਣ।
Advertisement
Advertisement
Advertisement