ਨਾਜਾਇਜ਼ ਇਸ਼ਤਿਹਾਰੀ ਬੋਰਡ ਲਾਉਣ ਵਾਲਿਆਂ ਵਿਰੁੱਧ ਕਾਰਵਾਈ ਮੰਗੀ
05:16 AM Jan 15, 2025 IST
ਪੱਤਰ ਪ੍ਰੇਰਕ
ਤਪਾ ਮੰਡੀ, 14 ਜਨਵਰੀ
ਸ਼ਹਿਰ ’ਚ ਇਸ਼ਤਿਹਾਰੀ ਬੋਰਡਾਂ ਦੀ ਭਾਰੀ ਗਿਣਤੀ ਦੇ ਬਾਵਜੂਦ ਕਿਸੇ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾ ਰਹੀ। ਸ਼ਹਿਰ ’ਚ ਖੰਭਿਆਂ ’ਤੇ ਅਦਾਰਿਆਂ, ਕੰਪਨੀਆਂ, ਸਕੂਲਾਂ ਅਤੇ ਕਾਲਜਾਂ ਵੱਲੋਂ ਆਪਣੇ ਵਪਾਰ ਦੇ ਪ੍ਰਚਾਰ ਲਈ ਇਸ਼ਤਿਹਾਰੀ ਬੋਰਡ ਟੰਗੇ ਹੋਏ ਹਨ ਜੋ ਪੰਜਾਬ ਮਿਉਂਸਿਪਲ ਆਊਟਡੋਰ ਐਡਵਾਰਆਈਜਮੈਂਟ ਪਾਲਿਸੀ ਦੀ ਉਲੰਘਣਾ ਹੈ। ਇਨ੍ਹਾਂ ਦੀ ਕਦੇ ਚੈਕਿੰਗ ਨਹੀਂ ਹੋਈ। ਨਗਰ ਕੌਂਸਲ ਦੇ ਈਓ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਖੰਭਿਆਂ ’ਤੇ ਇਸ਼ਤਿਹਾਰ ਨਗਰ ਕੌਂਸਲ ਦੀ ਪ੍ਰਵਾਨਗੀ ਹੀ ਲੱਗਣਗੇ ਅਤੇ ਪਹਿਲਾਂ ਲਾਏ ਨਾਜਾਇਜ਼ ਇਸ਼ਤਿਹਾਰ ਜਲਦ ਹਟਾਏ ਜਾਣਗੇ।
Advertisement
Advertisement