ਨਾਜਾਇਜ਼ ਅਸਲੇ ਸਮੇਤ 1 ਕਾਬੂ
05:55 AM May 20, 2025 IST
ਪੱਤਰ ਪ੍ਰੇਰਕ
ਮਾਛੀਵਾੜਾ, 19 ਮਈ
ਕਰਾਈਮ ਬਰਾਂਚ ਲੁਧਿਆਣਾ ਦੀ ਟੀਮ ਨੇ ਇੱਕ ਵਿਅਕਤੀ ਨੂੰ ਅਸਲੇ ਸਣੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਜਗਵਿੰਦਰ ਸਿੰਘ ਵਾਸੀ ਛੰਦੜਾਂ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਟੀਮ ਨੂੰ ਗਸ਼ਤ ਦੌਰਾਨ ਸੂਚਨਾ ਮਿਲੀ ਸੀ ਕਿ ਜਗਵਿੰਦਰ ਸਿੰਘ ਕੋਲ ਨਾਜਾਇਜ਼ ਅਸਲਾ ਹੈ ਤੇ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਟੀ-ਪੁਆਇੰਟ ਛੰਦੜਾ ਚੰਡੀਗੜ੍ਹ ਰੋਡ ਲੁਧਿਆਣਾ ’ਤੇ ਖੜ੍ਹਾ ਹੈ। ਪੁਲੀਸ ਟੀਮ ਨੇ ਮੁਲਜ਼ਮ ਨੂੰ ਕਾਬੂ ਕਰ ਕੇ ਉਸ ਤੋਂ .315 ਬੋਰ ਦੇਸੀ ਪਿਸਤੌਲ ਤੇ ਰੌਂਦ ਬਰਾਮਦ ਕੀਤਾ ਹੈ। ਕੂੰਮਕਲਾਂ ਪੁਲੀਸ ਥਾਣਾ ਵਿੱਚ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ।
Advertisement
Advertisement