ਨਾਜਾਇਜ਼ ਅਸਲੇ ਸਮੇਤ ਨੌਜਵਾਨ ਗ੍ਰਿਫ਼ਤਾਰ
06:31 AM Dec 27, 2024 IST
ਪੱਤਰ ਪ੍ਰੇਰਕ
ਤਰਨ ਤਾਰਨ, 26 ਦਸੰਬਰ
ਇਥੇ ਹਰੀਕੇ ਪੁਲੀਸ ਨੇ ਬੀਤੀ ਰਾਤ ਬੂਹ ਪੁਲ ’ਤੇ ਲਗਾਏ ਨਾਕੇ ਤੋਂ ਇਕ ਵਿਅਕਤੀ ਨੂੰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਹੈ। ਨਾਕਾ ਪਾਰਟੀ ਦੀ ਅਗਵਾਈ ਕਰਦੇ ਏਐੱਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਨਾਕੇ ਨੇੜੇ ਪੱਟੀ ਸਾਇਡ ਤੋਂ ਆ ਰਹੀ ਇਕ ਕਾਰ ਨੂੰ ਰੋਕਣ ’ਤੇ ਉਸਦੀ ਤਲਾਸ਼ੀ ਲਈ ਗਈ ਤਾਂ ਕਾਰ ਦੇ ਡੈਸ਼ ਬੋਰਡ ਵਿੱਚੋਂ ਮੈਗਜ਼ੀਨ ਸਮੇਤ ਇਕ ਦੇਸੀ ਪਿਸਤੌਲ ਬਰਾਮਦ ਕੀਤਾ ਗਿਆ। ਕਾਰ ਚਾਲਕ ਦੀ ਪਛਾਣ ਹਰੀਕੇ ਦੇ ਹੀ ਵਾਸੀ ਹਰਪ੍ਰੀਤ ਸਿੰਘ ਹੈਪੀ ਵਜੋਂ ਕੀਤੀ ਗਈ ਹੈ, ਜਿਸ ਖਿਲਾਫ਼ ਅਸਲਾ ਐਕਟ ਦੀਆਂ ਧਾਰਾਵਾਂ ਹੇਠ ਇਕ ਕੇਸ ਦਰਜ ਕੀਤਾ ਗਿਆ ਹੈ।
Advertisement
Advertisement