ਨਾਜਾਇਜ਼ ਅਸਲੇ ਸਮੇਤ ਦੋ ਕਾਬੂ
04:24 AM Dec 23, 2024 IST
ਤਰਨ ਤਾਰਨ: ਝਬਾਲ ਪੁਲੀਸ ਨੇ ਨਾਕੇ ਤੋਂ ਇੱਕ ਕਾਰ ’ਚ ਸਵਾਰ ਦੋ ਜਣਿਆਂ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ| ਨਾਕਾ ਪਾਰਟੀ ਦੇ ਏਐੱਸਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖਤ ਲਵਪ੍ਰੀਤ ਸਿੰਘ ਲਵਲੀ ਵਾਸੀ ਅਮਰਕੋਟ ਅਤੇ ਗੁਰਚੇਤ ਸਿੰਘ ਲਵ ਵਾਸੀ ਕਲੰਜਰ ਉਤਾੜ (ਵਲਟੋਹਾ) ਵਜੋਂ ਹੋਈ ਹੈ| ਜਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਇੱਕ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਹੋਏ ਹਨ| ਇਸ ਸਬੰਧੀ ਅਸਲਾ ਐਕਟ ਦੀ ਦਫ਼ਾ 25, 54 ਤੇ 59 ਅਧੀਨ ਕੇਸ ਦਰਜ ਕੀਤਾ ਗਿਆ ਹੈ|- ਪੱਤਰ ਪ੍ਰੇਰਕ
Advertisement
Advertisement