For the best experience, open
https://m.punjabitribuneonline.com
on your mobile browser.
Advertisement

ਨਾਕੇ ’ਤੇ ਚਾਂਦੀ ਤੇ ਵੱਡੀ ਮਾਤਰਾ ’ਚ ਨਕਦੀ ਬਰਾਮਦ

11:00 AM Apr 01, 2024 IST
ਨਾਕੇ ’ਤੇ ਚਾਂਦੀ ਤੇ ਵੱਡੀ ਮਾਤਰਾ ’ਚ ਨਕਦੀ ਬਰਾਮਦ
ਨਾਕੇ ’ਤੇ ਚੈਕਿੰਗ ਦੌਰਾਨ ਸੁਰੱਖਿਆ ਬਲਾਂ ਦੇ ਜਵਾਨ ਤੇ ਅਧਿਕਾਰੀ।
Advertisement

ਪੱਤਰ ਪ੍ਰੇਰਕ
ਤਪਾ ਮੰਡੀ, 31 ਮਾਰਚ
ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਤਪਾ ਪੁਲੀਸ ਵੱਲੋਂ ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਵਾਹਨਾਂ ਦੀ ਚੈਕਿੰਗ ਦੌਰਾਨ ਦੋ ਵੱਖ-ਵੱਖ ਕਾਰਾਂ ਵਿੱਚੋਂ ਚਾਂਦੀ ਅਤੇ ਵੱਡੀ ਮਾਤਰਾ ’ਚ ਨਕਦੀ ਬਰਾਮਦ ਕੀਤੇ। ਥਾਣਾ ਮੁਖੀ ਕੁਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਇੰਸਪੈਕਟਰ ਪਵਾਨ ਕੁਮਾਰ ਦੀ ਅਗਵਾਈ ਹੇਠ ਪੰਜਾਬ ਪੁਲੀਸ ਅਤੇ ਪੈਰਾ-ਮਿਲਟਰੀ ਫੋਰਸ ਦੇ ਜਵਾਨ ਮੌਜੂਦ ਹਨ, ਜਿਨ੍ਹਾਂ ਰਾਮਪੁਰਾ ਸਾਈਡ ਤੋਂ ਆ ਰਹੀ ਇੱਕ ਕਾਰ ਦੀ ਰੋਕ ਕੇ ਤਲਾਸ਼ੀ ਲਈ ਜਿਸ ਨੂੰ ਸੁਰੇਸ਼ ਕੁਮਾਰ ਵਾਸੀ ਲਹਿਰਾਗਾਗਾ ਚਲਾ ਰਿਹਾ ਸੀ। ਇਸ ਦੌਰਾਨ ਕਾਰ ਵਿੱਚੋਂ 17 ਕਿਲੋ 950 ਗ੍ਰਾਮ ਚਾਂਦੀ ਅਤੇ 60,300 ਰੁਪਏ ਦੀ ਨਕਦੀ ਬਰਾਮਦ ਹੋਈ, ਜਿਸ ’ਤੇ ਉਕਤ ਮਾਲਕ ਵੱਲੋਂ ਸਾਮਾਨ ਸਬੰਧੀ ਕੋਈ ਵੀ ਪੁਖਤਾ ਸਬੂਤ ਨਾ ਦੇਣ ਦੀ ਸੂਰਤ ’ਚ ਪੁਲੀਸ ਨੇ ਸਾਮਾਨ ਆਪਣੇ ਕਬਜ਼ੇ ’ਚ ਲੈ ਲਿਆ ਲਿਆ।
ਦੂਸਰੇ ਮਾਮਲੇ ’ਚ ਨਾਕਾਬੰਦੀ ਦੌਰਾਨ ਬਠਿੰਡਾ ਤੋਂ ਲੁਧਿਆਣਾ ਜਾ ਰਹੀ ਇੱਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਜਿਸ ਦੌਰਾਨ ਕਾਰ ਵਿੱਚ ਸਵਾਰ ਦੋ ਵਿਅਕਤੀਆਂ ਪਵਨ ਕੁਮਾਰ ਅਤੇ ਪ੍ਰਿੰਸ ਸ਼ਰਮਾ ਵਾਸੀਅਨ ਬਠਿੰਡਾ ਪਾਸੋਂ 5 ਲੱਖ 20 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ। ਨਕਦੀ ਸਬੰਧੀ ਕੋਈ ਵੀ ਤਸੱਲੀਬਖਸ਼ ਜਵਾਬ ਨਾ ਮਿਲਣ ’ਤੇ ਪੁਲੀਸ ਨੇ ਨਕਦੀ ਆਪਣੇ ਕਬਜ਼ੇ ’ਚ ਲੈ ਕੇ ਸਬੰਧਤ ਅਧਿਕਾਰੀਆਂ ਦੇ ਧਿਆਨ ’ਚ ਲਿਆ ਦਿੱਤਾ।

Advertisement

ਨਾਜਾਇਜ਼ ਸ਼ਰਾਬ ਸਮੇਤ ਦੋ ਭਰਾ ਗ੍ਰਿਫ਼ਤਾਰ

ਸਿਰਸਾ (ਪ੍ਰਭੂ ਦਿਆਲ): ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਰਤੀ ਜਾ ਰਹੀ ਮੁਸਤੈਦੀ ਤਹਿਤ ਪੁਲੀਸ ਨੇ ਪੰਜਾਬ ਤੋਂ ਲਿਆਂਦੀ ਜਾ ਰਹੀ ਨਾਜਾਇਜ਼ ਸ਼ਰਾਬ ਦੀਆਂ 264 ਪੇਟੀਆਂ ਸਮੇਤ ਦੋ ਸਕੇ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਰਾਬ ਦੀ ਕੀਮਤ ਕਰੀਬ 13 ਲੱਖ ਰੁਪਏ ਦੱਸੀ ਜਾ ਰਹੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਥਾਣਾ ਸਿੰਘ ਤੇ ਲਖਵਿੰਦਰ ਸਿੰਘ ਪੁੱਤਰਾਨ ਪੱਪੂ ਰਾਮ ਵਾਸੀ ਮਾਨਸ਼ਾਹੀਆ ਬਸਤੀ, ਜ਼ੀਰਾ ਵਜੋਂ ਹੋਈ ਹੈ। ਇਹ ਜਾਣਕਾਰੀ ਦਿੰਦਿਆਂ ਸੀਆਈਏ ਥਾਣਾ ਪੁਲੀਸ ਦੇ ਇੰਚਾਰਜ ਨੇ ਦੱਸਿਆ ਕਿ ਪੁਲੀਸ ਦੀਆਂ ਦੋ ਟੀਮਾਂ ਬਾਜੇਕਾਂ ਤੇ ਖੈਰੇਕਾਂ ਨੇੜੇ ਗਸ਼ਤ ਕਰ ਰਹੀਆਂ ਸਨ ਕਿ ਉਨ੍ਹਾਂ ਨੂੰ ਅਹਿਮ ਸੂਚਨਾ ਮਿਲੀ ਕਿ ਪੰਜਾਬ ਵੱਲੋਂ ਦੋ ਵਾਹਨਾਂ ’ਤੇ ਨਜਾਇਜ਼ ਸ਼ਰਾਬ ਲਿਆਂਦੀ ਜਾ ਰਹੀ ਹੈ ਜਿਸ ਮਗਰੋਂ ਪੁਲੀਸ ਨੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ। ਪਿੰਡ ਬਾਜੇਕਾਂ ਨੇੜੇ ਪੁਲੀਸ ਵੱਲੋਂ ਲਾਏ ਗਏ ਨਾਕੇ ਦੌਰਾਨ ਆਉਂਦੀ ਇੱਕ ਪਿੱਕਅਪ ਗੱਡੀ ਨੂੰ ਰੁਕਵਾ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ’ਚੋਂ ਸ਼ਰਾਬ ਬਰਾਮਦ ਹੋਈ, ਜਿਹੜੀ ਗਿਣਤੀ ਕਰਨ ’ਤੇ 106 ਪੇਟੀਆਂ ਅੰਗਰੇਜ਼ੀ ਸ਼ਰਾਬ ਸੀ। ਡਰਾਈਵਰ ਤੋਂ ਇਸ ਸ਼ਰਾਬ ਦਾ ਲਾਇਸੈਂਸ ਤੇ ਪਰਮਿਟ ਆਦਿ ਮੰਗੇ ਜਾਣ ’ਤੇ ਉਹ ਇਹ ਨਾ ਦਿਖਾ ਸਕਿਆ। ਇਸੇ ਦੌਰਾਨ ਖਰੈਕਾਂ ਦੇ ਨੇੜੇ ਘੱਗਰ ਪੁਲ ’ਤੇ ਲਾਏ ਗਏ ਨਾਕੇ ਦੌਰਾਨ ਇੱਕ ਵਾਹਨ ਦੀ ਜਾਂਚ ਦੌਰਾਨ ਉਸ ’ਚੋਂ 158 ਪੇਟੀਆਂ ਅੰਗਰਜ਼ੀ ਸ਼ਰਾਬ ਬਰਾਮਦ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement
Author Image

sukhwinder singh

View all posts

Advertisement
Advertisement
×