ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਹਿਰੀ ਪਾਣੀ ਦੀ ਬੰਦੀ ਬਣੀ ਕੋਟਕਪੂਰਾ ਵਾਸੀਆਂ ਲਈ ਸਿਰਦਰਦੀ

05:14 AM Dec 05, 2024 IST
ਸ਼ਹਿਰ ਨੂੰ ਪੀਣ ਵਾਲਾ ਪਾਣੀ ਸਪਲਾਈ ਕਰਨ ਵਾਲੀਆਂ ਟੈਂਕੀਆਂ।
ਬਲਵਿੰਦਰ ਹਾਲੀਕੋਟਕਪੂਰਾ, 4 ਦਸੰਬਰ
Advertisement

ਸਰਹਿੰਦ ਨਹਿਰ ਵਿੱਚੋਂ ਨਿਕਲਦੇ ਕੋਟਕਪੂਰਾ ਰਜਵਾਹੇ ਨੂੰ ਲਗਾਤਾਰ ਆਉਂਦੀ ਪਾਣੀ ਦੀ ਬੰਦੀ ਸਥਾਨਕ ਵਸਨੀਕਾਂ ਲਈ ਕਾਲੇ ਪਾਣੀ ਦਾ ਸਬੱਬ ਬਣ ਰਹੀ ਹੈ, ਕਿਉਂਕਿ ਸਾਰਾ ਸ਼ਹਿਰ ਹੀ ਪੀਣ ਵਾਲੇ ਪਾਣੀ ਲਈ ਇਸ ’ਤੇ ਨਿਰਭਰ ਹੈ। ਜਾਣਕਾਰੀ ਮੁਤਾਬਕ ਬੰਦੀ ਦੌਰਾਨ ਪਾਣੀ ਵਾਲੀਆਂ ਟੂਟੀਆਂ ’ਤੇ ਲੱਗੀਆਂ ਮੋਟਰਾਂ ਕਈ ਇਲਾਕਿਆਂ ਵਿੱਚ ਸੀਵਰੇਜ ਦਾ ਪਾਣੀ ਵੀ ਨਾਲ ਹੀ ਖਿੱਚ ਲੈਂਦੀਆਂ ਹਨ। ਪਿਛਲੇ ਸਾਲ ਇਸ ਰਜਵਾਹੇ ’ਚ ਆਈਆਂ 200 ਦਿਨਾਂ ਦੀਆਂ ਬੰਦੀਆਂ ਕਾਰਨ ਲੋਕਾਂ ਨੂੰ ਹਰ ਮਹੀਨੇ ਕਈ-ਕਈ ਦਿਨ ਅਜਿਹੇ ਸੀਵਰੇਜ ਮਿਲੇ ਪਾਣੀ ਨਾਲ ਹੀ ਗੁਜ਼ਾਰਾ ਕਰਨਾ ਗਿਆ।

ਜਾਣਕਾਰੀ ਅਨੁਸਾਰ ਸਵਾ ਲੱਖ ਦੇ ਕਰੀਬ ਆਬਾਦੀ ਵਾਲੇ ਸ਼ਹਿਰ ਕੋਟਕਪੂਰਾ ਲਈ 6 ਲੱਖ ਗੈਲਨ ਪਾਣੀ ਦੀ ਸਮਰੱਥਾ ਵਾਲੀਆਂ ਦੋ ਟੈਂਕੀਆਂ ਬਣੀਆਂ ਹੋਈਆਂ ਹਨ ਜੋ ਲਗਾਤਾਰ ਨਹਿਰੀ ਪਾਣੀ ਸ਼ਹਿਰ ਵਾਸੀਆਂ ਨੂੰ ਸਪਲਾਈ ਕਰ ਰਹੀਆਂ ਹਨ। ਇਨ੍ਹਾਂ ਟੈਂਕੀਆਂ ਤੱਕ ਪਾਣੀ ਬੰਦੀ ਆਉਣ ਦੀ ਸੂਰਤ ਵਿੱਚ ਰਜਵਾਹੇ ’ਤੇ ਲਾਏ ਟਿਊਬਵੈੱਲ ਰਾਹੀਂ ਪਾਣੀ ਸਪਲਾਈ ਕੀਤਾ ਜਾਂਦਾ ਹੈ। ਸ਼ਹਿਰ ਦੇ ਬਹੁਤ ਸਾਰੇ ਮੁਹੱਲਿਆਂ ਵਿੱਚ ਪਾਣੀ ਦੀਆਂ ਪਾਈਪਾਂ ਸੀਵਰੇਜ ਵਾਲੀਆਂ ਨਾਲੀਆਂ ਵਿੱਚੋਂ ਲੰਘ ਕੇ ਘਰਾਂ ਤੱਕ ਜਾਂਦੀਆਂ ਹੋਣ ਕਾਰਨ ਬੰਦੀ ਦੇ ਦਿਨਾਂ ਦੌਰਾਨ ਪਾਣੀ ਵਾਲੀਆਂ ਟੂਟੀਆਂ ’ਤੇ ਲੱਗੀਆਂ ਮੋਟਰਾਂ ਜਾਂ ਟੁੱਲੂ ਪੰਪ ਜ਼ੋਰ ਨਾਲ ਸੀਵਰੇਜ ਵਾਲਾ ਕਾਲਾ ਅਤੇ ਬਦਬੂਦਾਰ ਪਾਣੀ ਵੀ ਘਰਾਂ ਤੱਕ ਖਿੱਚ ਲੈਂਦੇ ਹਨ।

Advertisement

ਸ਼ਹਿਰ ਵਾਸੀ ਅਜੇਪਾਲ ਸਿੰਘ ਸੰਧੂ ਨੇ ਦੱਸਿਆ ਕਿ ਰਜਬਾਹੇ ਵਿੱਚ ਹੁਣ ਵੀ ਪਿਛਲੇ ਲਗਪਗ 40 ਦਿਨਾਂ ਤੋਂ ਬੰਦੀ ਆਈ ਹੋਈ ਹੈ ਅਤੇ ਅਜਿਹੀ ਸਥਿਤੀ ਵਿੱਚ ਕਿ ਸ਼ਹਿਰ ਨੂੰ ਪਾਣੀ ਦੀ ਸਪਲਾਈ ਲਈ ਟਿਊਬਵੈੱਲ ਰਾਹੀਂ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਲਾਏ ਗਏ ਤਿੰਨ ਟਿਊਬਵੈੱਲਾਂ ਵਿੱਚੋਂ ਚੱਲਦਾ ਸਿਰਫ਼ ਇੱਕ ਹੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਕੋਲ ਪਾਣੀ ਸਟੋਰ ਕਰਨ ਦੀ ਸਮਰੱਥਾ ਵੀ ਸਿਰਫ਼ 10 ਦਿਨਾਂ ਹੀ ਹੈ, ਜੋ ਵਧਾਈ ਜਾਣੀ ਚਾਹੀਦੀ ਹੈ ਕਿ ਤਾਂ ਕਾਲੇ ਪਾਣੀ ਦੀ ਸਮੱਸਿਆ ਨਾ ਆਵੇ।

ਸਮੱਸਿਆ ਦਾ ਹੱਲ ਕਰਨ ਲਈ ਯਤਨ ਜਾਰੀ: ਕੌਂਸਲ ਪ੍ਰਧਾਨ

ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਨੇ ਦੱਸਿਆ ਕਿ ਪਹਿਲਾਂ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਕੰਮ ਠੇਕੇ ’ਤੇ ਇੱਕ ਨਿੱਜੀ ਕੰਪਨੀ ਕੋਲ ਸੀ ਜੋ ਹੁਣ ਅਕਤੂਬਰ ਤੋਂ ਨਗਰ ਕੌਂਸਲ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਮਿਲੇ ਹੋਣ ਦੀਆਂ ਲਗਾਤਾਰ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ, ਪਰ ਹੁਣ ਇਨ੍ਹਾਂ ਸ਼ਿਕਾਇਤਾਂ ਵਾਲੇ ਸਥਾਨਾਂ ਦੀ ਸ਼ਨਾਖਤ ਕਰ ਕੇ ਹੱਲ ਕੀਤਾ ਜਾ ਰਿਹਾ ਹੈ ਅਤੇ ਨਹਿਰ ’ਤੇ ਖਰਾਬ ਪਏ ਟਿਊਬਵੈੱਲਾਂ ਨੂੰ ਵੀ ਚਾਲੂ ਹਾਲਤ ਵਿੱਚ ਕੀਤਾ ਗਿਆ ਹੈ।

Advertisement