For the best experience, open
https://m.punjabitribuneonline.com
on your mobile browser.
Advertisement

ਨਹਿਰੀ ਪਾਣੀ: ਖੁਦ ਕੱਸੀਅਾਂ ਦੀ ਮੁਰੰਮਤ ਕਰਨ ਲਈ ਮਜਬੂਰ ਹੋਏ ਲੋਕ

08:06 AM Jun 21, 2024 IST
ਨਹਿਰੀ ਪਾਣੀ  ਖੁਦ ਕੱਸੀਅਾਂ ਦੀ ਮੁਰੰਮਤ ਕਰਨ ਲਈ ਮਜਬੂਰ ਹੋਏ ਲੋਕ
ਪਿੰਡ ਮੱਲ੍ਹਾ ਵਿੱਚ ਕੱਸੀਆਂ ਦੀ ਮੁਰੰਮਤ ਕਰਦੇ ਹੋਏ ਕਿਸਾਨ।
Advertisement

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 20 ਜੂਨ
ਸੂਬਾ ਸਰਕਾਰ ਦੇ ਖੇਤਾਂ ਨੂੰ ਨਹਿਰੀ ਪਾਣੀ ਦੀ ਨਿਰਵਿਘਨ ਸਪਲਾਈ ਦੇਣ ਦੇ ਦਾਅਵੇ ਪਿੰਡ ਮੱਲ੍ਹਾ ਵਾਸੀਆਂ ਨੂੰ ਝੂੱਠੇ ਜਾਪਣ ਲੱਗੇ ਹਨ। ਹੁਣ ਜਦੋਂ ਸਰਕਾਰ ਵੱਲੋਂ ਤੈਅ ਸਮੇਂ ਪੰਜਾਬ ਦੇ ਖੇਤਾਂ ’ਚ ਝੋਨੇ ਦੀ ਫ਼ਸਲ ਦੀ ਲਵਾਈ ਆਰੰਭ ਹੋ ਚੁੱਕੀ ਹੈ ਅਜੇ ਤੱਕ ਕੱਸੀਆਂ ਦੀ ਸਫਾਈ ਹੋਣੀ ਬਾਕੀ ਹੈ। ਲੋਕ ਮਜਬੂਰੀ ਵੱਸ ਆਪ ਕੱਸੀਆਂ ਦੀ ਮੁਰੰਮਤ ਕਰਨ ਲੱਗੇ ਹਨ ਤਾਂ ਜੋ ਖੇਤਾਂ ਨੂੰ ਨਿਰਵਿਘਨ ਅਤੇ ਪੂਰਾ ਨਹਿਰੀ ਪਾਣੀ ਮਿਲ ਸਕੇ। ਇਸ ਸਬੰਧ ’ਚ ਕਿਸਾਨ ਦਵਿੰਦਰ ਸਿੰਘ ਮੱਲ੍ਹਾ ਨੇ ਦੱਸਿਆ ਕਿ ਮੋਘਾ ਨੰਬਰ 73395 ਦੀ ਲੰਬਾਈ ਲਗਭਗ ਦੋ ਕਿਲੋਮੀਟਰ ਹੈ ਅਤੇ ਮੋਘਾ ਨੰਬਰ 76201 (ਬਾਬਾ ਗੁੱਗਾ ਮਾਡ਼ੀ ਵਾਲੀ ਕੱਸੀ) ਦੀ ਲੰਬਾਈ ਲਗਭਗ ਚਾਰ ਕਿਲੋਮੀਟਰ ਹੈ।
ਇਹ ਦੋਵੇ ਕੱਸੀਆਂ ਪਿਛਲੇ ਲੰਮੇਂ ਸਮੇਂ ਤੋ ਟੁੱਟੀਆਂ ਹੋਈਆਂ ਹੋਣ ਬਾਰੇ ਪਿੰਡ ਵਾਸੀਆਂ ਨੇ ਨਹਿਰੀ ਵਿਭਾਗ ਨੂੰ ਸਮੇਂ ਸਿਰ ਜਾਣੂ ਕਰਵਾ ਦਿੱਤਾ ਸੀ,ਵਿਭਾਗ ਨੇ ਦੋਵੇਂ ਕੱਸੀਆਂ ਦੀ ਮੁਰੰਮਤ 15 ਜੂਨ 2024 ਤੋਂ ਪਹਿਲਾ ਕਰਵਾ ਕੇ ਦੇਣ ਦਾ ਵਾਅਦਾ ਕੀਤਾ ਸੀ। ਪਿੰਡ ਦੀ ਪੰਚਾਇਤ ਨੇ ਮੁਰੰਮਤ ਲਈ ਦੋਵੇਂ ਕੱਸੀਆਂ ਦੀ ਮਨਰੇਗਾ ਮਜ਼ਦੂਰ ਲਗਾ ਕੇ ਸਫਾਈ ਮਈ ਮਹੀਨੇ’ਚ ਹੀ ਕਰਵਾ ਦਿੱਤੀ ਸੀ। ਵਿਭਾਗ ਵੱਲੋਂ ਲਗਾਏ ਠੇਕੇਦਾਰ ਨੇ ਮੋਘਾ ਨੰਬਰ 76201 ਦੀ ਕਰੀਬ 300 ਮੀਟਰ ਮੁਰੰਮਤ ਕਰ ਦਿੱਤੀ ਤੇ ਬਾਕੀ ਕੰਮ ਅੱਧ-ਵਿਕਾਰ ਛੱਡ ਕੇ ਚਲਾ ਗਿਆ। ਹੁਣ ਜਦੋਂ ਕਿਸਾਨਾਂ ਨੇ ਵਿਭਾਗ ਨਾਲ ਰਾਬਤਾ ਕੀਤਾ ਤਾਂ ਸਿਵਾਏ ਲਾਰਿਆਂ ਦੇ ਕੁੱਝ ਵੀ ਪੱਲੇ ਨਹੀਂ ਪਿਆ। ਫਿਰ ਅੱਕੇ ਥੱਕੇ ਕਿਸਾਨਾਂ ਨੇ ਆਪ ਕੱਸੀਆਂ ਦੀ ਮੁਰੰਮਤ ਕਰਨੀ ਆਰੰਭ ਦਿੱਤੀ। ਵਿਭਾਗ ਦੇ ਰਵੱਈਏ ਤੋਂ ਪੀਡ਼ਤ ਕਿਸਾਨ ਨਿਰਭੈ ਸਿੰਘ ਨੇ ਦੱਸਿਆ ਕਿ ਝੋਨੇ ਦੀ ਬਿਜਾਈ ਸ਼ੁਰੂ ਹੋ ਗਈ ਹੈ ਅਤੇ ਖੇਤਾਂ ’ਚ ਬਿਜਲੀ ਸਪਲਾਈ ਵੀ ਪੂਰਾ ਸਮਾਂ ਨਹੀਂ ਆ ਰਹੀ। ਨਹਿਰੀ ਪਾਣੀ ਸਪਲਾਈ ਲਈ ਕੱਸੀਆਂ ਤਿਆਰ ਨਹੀਂ ਹਨ। ਉਹ ਆਪਣੇ ਬੱਲਬੂਤੇ ’ਤੇ ਪਿਛਲੇ ਕਰੀਬ ਦੋ ਹਫਤੇ ਤੋਂ ਕਡ਼ਕਦੀ ਧੁੱਪ ਅਤੇ ਗਰਮੀ ’ਚ ਆਪ ਮੁਰੰਮਤ ਕਰਨ ਲੱਗੇ ਹੋਏ ਹਨ। ਨਹਿਰੀ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਨੂੰ ਪਤਾ ਹੋਣ ਦੇ ਬਾਵਜ਼ੂਦ ਕਿਸੇ ਨੇ ਸਾਰ ਨਹੀਂ ਲਈ। ਇਸ ਮੌਕੇ ਪੀਡ਼ਤ ਕਿਸਾਨ ਬਲਦੀਪ ਸਿੰਘ ਬਿੱਟੂ, ਜਗਸੀਰ ਸਿੰਘ ਜੱਗੀ ਮੱਲ੍ਹਾ, ਬਿੰਦਰ ਸਿੰਘ, ਬਿੱਟੂ ਸਿੰਘ ਸਿੱਧੂ, ਨਿਰਭੈ ਸਿੰਘ ਖੇਲਾ, ਰਣਜੀਤ ਸਿੰਘ, ਬਿੱਲਾ ਸਿੰਘ, ਬਲਵੀਰ ਸਿੰਘ, ਤਰਲੋਚਣ ਸਿੰਘ, ਸਨੀ ਦਿਓਲ, ਅਰਦੀਪ ਸਿੰਘ, ਇੰਦਰਪ੍ਰੀਤ ਸਿੰਘ ਆਦਿ ਨੇ ਨਹਿਰੀ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਵਾਅਦੇ ਮੁਤਾਬਕ ਖੇਤਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਬਿਹਤਰ ਨਾ ਕੀਤੀ ਗਈ ਤਾਂ ਉਹ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਣਗੇ।

Advertisement

ਠੇਕੇਦਾਰ ਦੀ ਮਜ਼ਦੂਰੀ ਦੇਣੀ ਬਾਕੀ ਹੈ: ਜੇਈ

ਇਸ ਮਾਮਲੇ ਦੀ ਅਸਲੀਅਤ ਜਾਨਣ ਲਈ ਵਿਭਾਗ ਦੇ ਜੇ.ਈ ਗੁਰਵਿੰਦਰ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਠੇਕੇਦਾਰ ਵੱਲੋਂ ਕੰਮ ਅੱਧ-ਵਿਚਕਾਰ ਛੱਡ ਜਾਣ ਦੀ ਗੱਲ ਮੰਨਦਿਆਂ ਆਖਿਆ ਕਿ ਮੁਰੰਮਤ ਕਰਨ ਵਾਲੇ ਠੇਕੇਦਾਰ ਦੀ ਮਜ਼ਦੂਰੀ ਦੇਣੀ ਬਾਕੀ ਹੈ ਜਦੋਂ ਵਿਭਾਗ ਵੱਲੋਂ ਮਜ਼ਦੂਰੀ ਖਾਤੇ ’ਚ ਪਾ ਦਿੱਤੀ ਜਾਵੇਗੀ ਤਾਂ ਕੰਮ ਫਿਰ ਤੋਂ ਆਰੰਭ ਹੋ ਜਾਵੇਗਾ।

Advertisement

Advertisement
Author Image

joginder kumar

View all posts

Advertisement