ਨਸ਼ੇ ਦੀ ਓਵਰਡੋਜ਼ ਕਾਰਨ ਦੋ ਨੌਜਵਾਨਾਂ ਦੀ ਮੌਤ
05:25 AM May 19, 2025 IST
ਪੱਤਰ ਪ੍ਰੇਰਕ
Advertisement
ਹੰਢਿਆਇਆ, 18 ਮਈ
ਕਸਬਾ ਹੰਢਿਆਇਆ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਕਿਲਾ ਪੱਤੀ ਹੰਢਿਆਇਆ ਵਾਸੀ ਬੱਬੂ ਸਿੰਘ (32) ਤੇ ਪ੍ਰਭਜੋਤ ਸਿੰਘ (25) ਵਾਸੀ ਪਿੰਡ ਬੀਕਾ ਸੂਚ ਪੱਤੀ ਵਜੋਂ ਹੋਈ ਹੈ। ਦੋਵੇਂ ਨੌਜਵਾਨ ਲੰਮੇ ਸਮੇਂ ਤੋਂ ਨਸ਼ਾ ਕਰਨ ਦੇ ਆਦੀ ਸਨ ਤੇ ਚਿੱਟੇ ਦੀ ਓਵਰਡੋਜ਼ ਨੇ ਇਨ੍ਹਾਂ ਨੌਜਵਾਨਾਂ ਦੀ ਜਾਨ ਲੈ ਲਈ। ਦੋਵਾਂ ਨੌਜਵਾਨਾਂ ਦੀ ਮੌਤ ਮਗਰੋਂ ਹੰਢਿਆਇਆ ਵਿੱਚ ਸੋਗ ਹੈ। ਮ੍ਰਿਤਕ ਬੱਬੂ ਸਿੰਘ ਦੀ ਮਾਤਾ ਪਰਮਜੀਤ ਕੌਰ ਅਤੇ ਪ੍ਰਭਜੋਤ ਸਿੰਘ ਦੇ ਦਾਦਾ ਭਰਪੂਰ ਸਿੰਘ ਤੇ ਚਾਚਾ ਕੁਲਦੀਪ ਸਿੰਘ ਰਾਮਗੜ੍ਹੀਆ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਨਸ਼ੇ ਵੇਚਣ ਤੋਂ ਰੋਕਣ ਵਿੱਚ ਨਾਕਾਮ ਸਾਬਿਤ ਹੋ ਰਹੀ ਹੈ। ਪੰਜਾਬ ਵਿੱਚ ਨਸ਼ਿਆਂ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਅੰਮ੍ਰਿਤਸਰ ਦੇ ਕਸਬਾ ਮਜੀਠਾ ਵਿੱਚ ਵਾਪਰੀ ਘਟਨਾ ਇਸ ਗੱਲ ਦਾ ਸਬੂਤ ਹੈ।
Advertisement
Advertisement