ਨਸ਼ੇ ਕਾਰਨ ਮੌਤ ਮਾਮਲੇ ’ਚ 6 ਜਣੇ ਨਾਮਜ਼ਦ
05:26 AM May 06, 2025 IST
ਨਾਭਾ: ਇੱਥੇ ਫਰਵਰੀ ਮਹੀਨੇ ਵਿੱਚ ਭੇਤ-ਭਰੀ ਹਾਲਤ ਵਿੱਚ ਮ੍ਰਿਤਕ ਮਿਲੇ ਇੱਕ ਨੌਜਵਾਨ ਦੇ ਮਾਮਲੇ ਵਿੱਚ ਪੁਲੀਸ ਨੇ ਛੇ ਜਣਿਆਂ ਖ਼ਿਲਾਫ਼ ਕੇਸ ਦਰਜ ਕਰਦੇ ਹੋਏ ਇਸ ਨੂੰ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਦੱਸਿਆ ਹੈ। ਚੌਧਰੀ ਮਾਜਰਾ ਪਿੰਡ ਦੇ ਵਸਨੀਕ ਸੰਦੀਪ ਬਾਵਾ ਦੀ ਲਾਸ਼ ਉਸ ਦੇ ਵਿਆਹ ਤੋਂ ਦੋ ਦਿਨ ਬਾਅਦ ਪਿੰਡ ਦੇ ਗੁਰਦੁਆਰੇ ਨਜ਼ਦੀਕ ਮਿਲੀ ਸੀ। ਥਾਣਾ ਨਾਭਾ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਪਿੰਡ ਵਾਸੀ ਬਲਵਿੰਦਰ ਸ਼ਰਮਾ ਨੇ ਉਸ ਨੂੰ ਬੁਲਾਇਆ ਸੀ ਤੇ ਰੋਹਟੀ ਛੰਨਾ ਪਿੰਡ ਤੋਂ ਨਸ਼ਾ ਲਿਆ ਕੇ ਦਿੱਤਾ। ਇਸ ਕੇਸ ਵਿੱਚ ਰੋਹਟੀ ਛੰਨਾ ਪਿੰਡ ਦੇ ਵਸਨੀਕ ਕਥਿਤ ਪੰਜ ਨਸ਼ਾ ਵਿਕਰੇਤਾ ਨੂੰ ਵੀ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਕੇਮੋ, ਜਸਮੇਲ ਸਿੰਘ, ਪਰਮਜੀਤ ਕੌਰ, ਚਰਨਜੀਤ ਕੌਰ ਅਤੇ ਅਮਰਪਾਲੀ ਵੱਜੋਂ ਕੀਤੀ ਗਈ। -ਨਿੱਜੀ ਪੱਤਰ ਪ੍ਰੇਰਕ
Advertisement
Advertisement