ਨਸ਼ੀਲੇ ਪਦਾਰਥਾਂ ਸਣੇ ਪੰਜ ਗ੍ਰਿਫ਼ਤਾਰ
05:34 AM May 31, 2025 IST
ਪੱਤਰ ਪ੍ਰੇਰਕ
ਸ਼ਾਹਕੋਟ, 30 ਮਈ
ਮਹਿਤਪੁਰ ਪੁਲੀਸ ਨੇ 30 ਕਿਲੋ ਡੋਡਿਆਂ ਸਣੇ ਦੋ ਮਹਿਲਾਵਾਂ ਅਤੇ 30 ਨਸ਼ੀਲੀਆਂ ਗੋਲੀਆਂ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਐੱਸਐੱਚਓ ਮਹਿਤਪੁਰ ਬਲਬੀਰ ਸਿੰਘ ਦੀ ਅਗਵਾਈ ਵਿੱਚ ਨਸ਼ਿਆਂ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਏਐੱਸਆਈ ਜਸਪਾਲ ਸਿੰਘ ਨੇ ਗੁਪਤ ਸੂਚਨਾ ਮਿਲਣ ’ਤੇ ਪੁਲੀਸ ਪਾਰਟੀ ਨਾਲ ਕੁਲਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਕਾਇਮਵਾਲਾ ਦੇ ਘਰ ਛਾਪਾ ਮਾਰਿਆ। ਮੌਕੇ ’ਤੇ ਮਿਲੇ 30 ਕਿਲੋ ਡੋਡਿਆਂ ਸਣੇ ਪੁਲੀਸ ਨੇ ਪਰਮਜੀਤ ਕੌਰ ਤੇ ਕੁਲਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ। ਡੀਐੱਸਪੀ ਨੇ ਦੱਸਿਆ ਕਿ ਸਬ ਇੰਸਪੈਕਟਰ ਨਿਰੰਜਣ ਸਿੰਘ ਨੇ ਗਸ਼ਤ ਦੌਰਾਨ ਅਕਾਸ਼, ਲਾਡੀ ਵਾਸੀਆਨ ਖੁਰਲਾਪੁਰ ਅਤੇ ਦਲਜੀਤ ਸਿੰਘ ਵਾਸੀ ਭੋਡੇ ਥਾਣਾ ਬਿਲਗਾ ਨੂੰ 30 ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ ਕੀਤਾ ਹੈ।
Advertisement
Advertisement