ਨਸ਼ੀਲੇ ਪਦਾਰਥਾਂ ਸਣੇ ਤਿੰਨ ਗ੍ਰਿਫ਼ਤਾਰ
07:00 AM Jun 01, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 31 ਮਈ
ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਦੋ ਔਰਤਾਂ ਨੂੰ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਕੇਰੀ ਵਾਲਾ ਢੇਰ ਮੁਹੱਲਾ ਉਤੱਮ ਨਗਰ ਕਲੋਨੀ ਫੇਸ 8 ਫੋਕਲ ਪੁਆਇੰਟ ਤੋਂ ਕੋਨੀ ਵਾਸੀ ਮੁਹੱਲਾ ਉਤੱਮ ਨਗਰ ਤੇ ਆਸ਼ਾ ਵਾਸੀ ਈਡਬਲਿਊਐਸ ਕਲੋਨੀ ਨੂੰ 500 ਗ੍ਰਾਮ ਗਾਂਜਾ ਤੇ 50 ਛੋਟੀਆਂ ਮੋਮੀ ਲਿਫਾਫੀਆਂ ਸਣੇ ਕਾਬੂ ਕੀਤਾ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਗਸ਼ਤ ਦੌਰਾਨ ਲੋਹਾ ਮੰਡੀ ਕੋਲੋਂ ਬਲਵੰਤ ਸਿੰਘ ਉਰਫ਼ ਗੱਬਰ ਵਾਸੀ ਮੁਹੱਲਾ ਦੀਪ ਨਗਰ ਗਿੱਲ ਚੌਕ ਨੂੰ ਕਾਬੂ ਕਰਕੇ ਉਸ ਕੋਲੋਂ 7 ਗ੍ਰਾਮ ਨਸ਼ੀਲਾ ਪਾਊਡਰ ਅਤੇ 30 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।
Advertisement
Advertisement