ਨਸ਼ੀਲੇ ਪਦਾਰਥਾਂ ਸਣੇ ਚਾਰ ਗ੍ਰਿਫ਼ਤਾਰ
05:04 AM Jun 09, 2025 IST
ਪੱਤਰ ਪ੍ਰੇਰਕ
Advertisement
ਸ਼ਾਹਕੋਟ, 8 ਜੂਨ
ਮਹਿਤਪੁਰ ਪੁਲੀਸ ਨੇ ਨਸ਼ੀਲੇ ਪਦਾਰਥਾਂ ਸਣੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਐੱਸਪੀ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਐੱਸਐੱਚਓ ਮਹਿਤਪੁਰ ਬਲਬੀਰ ਸਿੰਘ ਦੀ ਟੀਮ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਏਐੱਸਆਈ ਜਸਪਾਲ ਸਿੰਘ ਨੇ ਗਸ਼ਤ ਦੌਰਾਨ ਰਾਹੁਲ ਕੁਮਾਰ ਪੁੱਤਰ ਰਾਜ ਕੁਮਾਰ ਉਰਫ ਰਾਜੂ ਵਾਸੀ ਬੁਲੰਦਾ ਅਤੇ ਜੋਬਨ ਤੇਜੀ ਪੁੱਤਰ ਕੁਲਵੰਤ ਸਿੰਘ ਵਾਸੀ ਉਧੋਵਾਲ ਨੂੰ 30 ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਗਸਤ ਦੌਰਾਨ ਸ਼ਨੀ ਪੁੱਤਰ ਜੋਗਿੰਦਰ ਵਾਸੀ ਬੁੜੀ ਪਿੰਡ ਅਤੇ ਵੰਸ਼ਦੀਪ ਉਰਫ ਵੰਸ਼ ਪੁੱਤਰ ਸਮਸ਼ੇਰ ਸਿੰਘ ਉਰਫ ਸ਼ੰਮਾ ਵਾਸੀ ਉਧੋਵਾਲ ਨੂੰ ਹੈਰੋਇਨ ਪੀਣ ਵਾਲੇ ਸਮਾਨ ਸਮੇਤ ਗ੍ਰਿਫ਼ਤਾਰ ਕੀਤਾ ਹੈ।
Advertisement
Advertisement