ਨਸ਼ੀਲੇ ਪਦਾਰਥਾਂ ਸਣੇ ਅੱਧੀ ਦਰਜਨ ਵਿਅਕਤੀ ਕਾਬੂ
03:18 AM Jun 01, 2025 IST
ਪੱਤਰ ਪ੍ਰੇਰਕ
Advertisement
ਕਪੂਰਥਲਾ, 31 ਮਈ
ਜ਼ਿਲ੍ਹਾ ਪੁਲੀਸ ਨੇ ਵੱਖ ਵੱਖ ਵਿਅਕਤੀਆਂ ਨੂੰ ਕਾਬੂ ਕਰਕੇ ਹੈਰੋਇਨ, ਸ਼ਰਾਬ, ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਐਸ.ਐਸ.ਪੀ. ਗੌਰਵ ਤੂਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਤਨਾਮਪੁਰਾ ਪੁਲੀਸ ਨੇ ਵਾਹੀਆ ਫ਼ਾਰਮ ਚੌਰਸਤੇ ’ਤੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਸ ਪਾਸੋਂ 12 ਗ੍ਰਾਮ ਹੈਰੋਇਨ ਤੇ 1200 ਰੁਪਏ ਦੀ ਨਕਦੀ ਬ੍ਰਾਮਦ ਕੀਤੀ ਹੈ। ਕਾਬੂ ਕੀਤੇ ਵਿਅਕਤੀ ਦੀ ਪਛਾਣ ਮਨੀਸ਼ ਕੁਮਾਰ ਉਰਫ਼ ਗੱਗੂ ਵਾਸੀ ਪਿੰਡ ਪੰਡਵਾਂ ਵਜੋਂ ਹੋਈ ਹੈ। ਸਿਟੀ ਪੁਲੀਸ ਨੇ ਵਿਵੇਕ ਕੌੜਾ ਵਾਸੀ ਬਾਂਸਾ ਬਾਜ਼ਾਰ ’ਤੇ ਕਾਰਵਾਈ ਕਰਦਿਆਂ 12 ਬੋਤਲਾਂ ਸ਼ਰਾਬ ਬ੍ਰਾਮਦ ਕੀਤੀਆਂ ਹਨ। ਸੁਲਤਾਨਪੁਰ ਲੋਧੀ ਪੁਲੀਸ ਨੇ ਸੁਰਿੰਦਰ ਸਿੰਘ ਉਰਫ਼ ਸ਼ਿੰਦੂ ਵਾਸੀ ਤਲਵੰਡੀ ਚੌਧਰੀਆਂ ਨੂੰ ਕਾਬੂ ਕਰਕੇ 1120 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਹਨ। ਇਸੇ ਤਰ੍ਹਾਂ ਅਕਾਸ਼ਦੀਪ ਸਿੰਘ ਵਾਸੀ ਬਸਤੀ ਵੰਝੋਕੇ ਨੂੰ ਕਾਬੂ ਕਰਕੇ 1040 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।
Advertisement
Advertisement