ਨਸ਼ਿਆਂ ਖ਼ਿਲਾਫ਼ ਸਹੁੰ ਚੁਕਾਈ
04:57 AM May 24, 2025 IST
ਪੱਤਰ ਪ੍ਰੇਰਕ
ਪਠਾਨਕੋਟ, 23 ਮਈ
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਤਹਿਤ ਅੱਜ ਕੈਲਾਸ਼ਪੁਰ, ਸੁਜਾਨਪੁਰ ਦਿਹਾਤੀ ਅਤੇ ਸੌਲੀ ਭੋਲੀ ਪਿੰਡਾਂ ਵਿੱਚ ਇੱਕ ਪ੍ਰੋਗਰਾਮ ਕੀਤਾ ਗਿਆ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਠਾਕੁਰ ਅਮਿਤ ਸਿੰਘ ਮੰਟੂ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਇਸ ਮੌਕੇ ਪਿੰਡ ਦੇ ਸਰਪੰਚ, ਪੰਚ ਅਤੇ ਲੋਕਾਂ ਨੂੰ ਨਸ਼ਿਆਂ ਨੂੰ ਖਤਮ ਕਰਨ ਦੀ ਸਹੁੰ ਚੁਕਾਈ ਗਈ। ਇਸ ਮੌਕੇ ਬੀਡੀਪੀਓ ਜਸਵੀਰ ਕੌਰ, ਸੀਐਮਓ ਡਾ. ਆਰੂਸ਼ੀ ਸ਼ਰਮਾ, ਥਾਣਾ ਮੁਖੀ ਮੋਹਿਤ ਟਾਂਕ, ਡਾ. ਨੇਹਾ, ਸਰਪੰਚ ਕੁਲਬੀਰ ਸਿੰਘ, ਸੁਰਜੀਤ ਤੇ ਨੀਲਮ ਕੁਮਾਰੀ, ਪੰਚਾਇਤ ਸਕੱਤਰ ਰਮੇਸ਼ ਕੁਮਾਰ, ਪੰਚਾਇਤ ਸਕੱਤਰ ਵਿਜੇ ਕੁਮਾਰ, ਸੈਂਟਰ ਹੈਡ ਟੀਚਰ ਅਕਸ਼ੇ ਮਹਾਜਨ ਆਦਿ ਵੀ ਹਾਜ਼ਰ ਸਨ।
Advertisement
Advertisement