ਨਸ਼ਾ ਮੁਕਤ ਭਾਰਤ ਵਿਸ਼ੇ ’ਤੇ ਮੁਕਾਬਲੇ
07:15 AM Dec 23, 2024 IST
ਖੇਤਰੀ ਪ੍ਰਤੀਨਿਧ
Advertisement
ਲੁਧਿਆਣਾ, 22 ਦਸੰਬਰ
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੰਡਿਆਲੀ ਵਿੱਚ ਨਸ਼ਾ ਮੁਕਤ ਭਾਰਤ ਵਿਸ਼ੇ ’ਤੇ ਕਲੱਸਟਰ ਪੱਧਰੀ ਮੁਕਾਬਲੇ ਕਰਵਾਏ ਗਏ। ਹੈੱਡ ਟੀਚਰ ਨਰਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਕਵਿਤਾ ਉਚਾਰਨ, ਪੇਂਟਿੰਗ, ਲੇਖ ਰਚਨਾ ਤੇ ਨਾਟਕ ਮੁਕਾਬਲਿਆਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਕਵਿਤਾ ਉਚਾਰਨ ਮੁਕਾਬਲੇ ਵਿੱਚ ਵਿਮਲਪ੍ਰੀਤ ਕੌਰ ਨੇ ਪਹਿਲਾ, ਮਨਜੋਤ ਸਿੰਘ ਨੇ ਦੂਸਰਾ ਤੇ ਵੈਸ਼ਨਵੀ ਨੇ ਤੀਸਰਾ, ਪੇਂਟਿੰਗ ਵਿੱਚ ਸੱਤਿਅਮ ਕੁਮਾਰ ਨੇ ਪਹਿਲਾ, ਅਮਨਜੋਤ ਕੌਰ ਨੇ ਦੂਜਾ ਤੇ ਸ਼ਿਲਪੀ ਕੁਮਾਰੀ ਨੇ ਤੀਸਰਾ, ਲੇਖ ਰਚਨਾ ਮੁਕਾਬਲੇ ਵਿੱਚ ਖੁਸਮੀਤ ਕੌਰ ਨੇ ਪਹਿਲਾ, ਮਨਕਰਨ ਸਿੰਘ ਨੇ ਦੂਜਾ ਤੇ ਸ਼ੌਰਿਆ ਦੂਬੇ ਨੇ ਤੀਸਰਾ, ਨਾਟਕ ਵਿੱਚ ਜੰਡਿਆਲੀ ਸਕੂਲ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ। ਜਜਮੈਂਟ ਅਨਿਲ ਕੁਮਾਰ, ਨਵਦੀਪ ਕੌਰ, ਵੀਰਪਾਲ ਕੌਰ, ਦਲਜੀਤ ਕੌਰ ਤੇ ਇਸ਼ਿਤਾ ਨੇ ਕੀਤੀ। ਦਮਨਜੋਤ ਕੌਰ ਬਰਵਾਲਾ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਕਿਰਨਜੀਤ ਕੌਰ ਨੇ ਜੇਤੂਆਂ ਦਾ ਸਨਮਾਨ ਕੀਤਾ।
Advertisement
Advertisement