ਨਸ਼ਾ ਮੁਕਤੀ ਲਹਿਰ ਤਹਿਤ ਸਮਾਗਮ ਅੱਜ ਤੋਂ
05:31 AM May 07, 2025 IST
ਪੱਤਰ ਪ੍ਰੇਰਕ
ਕਪੂਰਥਲਾ, 6 ਮਈ
ਸੂਬੇ ਨੂੰ ਨਸ਼ਾ ਮੁਕਤ ਕਰਨ ਤੇ ਨਸ਼ਾ ਤਸਕਰਾਂ ਦੇ ਖਾਤਮੇ ਤੱਕ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਮੁਹਿੰਮ ਤਹਿਤ 7 ਮਈ ਤੋਂ ਕਪੂਰਥਲਾ ਦੇ ਸਾਰੇ ਪਿੰਡਾਂ ’ਚ ਲੜੀਵਾਰ ਸਭਾਵਾਂ ਬੁਲਾ ਕੇ ਜਾਗਰੂਕਤਾ ਸਮਾਗਮ ਕੀਤੇ ਜਾਣਗੇ। ਪਹਿਲੇ ਦਿਨ ਜ਼ਿਲ੍ਹੇ ’ਚ 10 ਪਿੰਡਾਂ ਵਿੱਚ ਨਸ਼ਾ ਮੁਕਤੀ ਯਾਤਰਾ ਤਹਿਤ ਸਮਾਗਮ ਹੋਣਗੇ। ਇਨ੍ਹਾਂ ’ਚ ਆਲਮਗੀਰ, ਬਣਵਾਲੀਪੁਰ, ਕਾਲਾ ਸੰਘਿਆ, ਲਾਟੀਆਂਵਾਲ, ਭੌਰ, ਹੈਬਤਪੁਰ, ਬੁਤਾਲਾ, ਅਮਰੀਕ ਨਗਰੀ, ਭੁੱਲਾਰਾਈ ਤੇ ਬੀੜ ਪੁਆਧ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਵੱਖ ਵੱਖ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਤੇ ਨਸ਼ਾ ਮੁਕਤੀ ਮੋਰਚਾ ਸਬੰਧੀ ਜ਼ਿਲ੍ਹਾ ਤੇ ਹਲਕਾ ਕੋਆਰਡੀਨੇਟਰਾਂ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਲਹਿਰ ਪਿੰਡ ਪਿੰਡ ਜਾਵੇਗੀ।
Advertisement
Advertisement
Advertisement