ਨਸ਼ਾ ਮੁਕਤੀ ਮੋਰਚਾ ਦਫਤਰ ਦਾ ਉਦਘਾਟਨ
05:34 AM May 20, 2025 IST
ਜਲੰਧਰ: ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਆਦਮਪੁਰ ’ਚ ਨਸ਼ਾ ਮੁਕਤੀ ਮੋਰਚਾ ਦਾ ਦਫਤਰ ਖੋਲ੍ਹਣ ਸਬੰਧੀ ਸਮਾਰੋਹ ਦਲਜੀਤ ਸਿੰਘ ਮਿਨਹਾਸ ਹਲਕਾ ਕੋਆਰਡੀਨੇਟਰ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਮੁੱਖ ਮਹਿਮਾਨ ਵਜੋਂ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ , ਨੈਨ ਛਾਬੜਾ ਇੰਚਾਰਜ ਦੋਆਬਾ ਜ਼ੋਨ ਨਸ਼ਾ ਮੁਕਤੀ ਮੋਰਚਾ, ਹਰਦੀਪ ਸਿੰਘ ਸੋਨੂ ਜ਼ਿਲ੍ਹਾ ਇੰਚਾਰਜ ਨਸ਼ਾ ਮੁਕਤੀ ਮੋਰਚਾ ਨੇ ਸ਼ਿਰਕਤ ਕੀਤੀ। ਨੈਨ ਛਾਬੜਾ ਤੇ ਪਵਨ ਟੀਨੂੰ ਨੇ ਨਸ਼ਾ ਮੁਕਤੀ ਮੋਰਚਾ ਦਫਤਰ ਦਾ ਉਦਘਾਟਨ ਸਾਂਝੇ ਤੌਰ ’ਤੇ ਕੀਤਾ। ਟੀਨੂੰ ਨੇ ਕਿਹਾ ਕਿ ਦਲਜੀਤ ਮਿਨਹਾਸ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਆਪਣੀ ਹਲਕਾ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ 21 ਮੈਂਬਰੀ ਕਮੇਟੀ ਬਣਾ ਲਈ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਬਚਾਉਣ ਲਈ ਕਿਸੇ ਦੀ ਵੀ ਸਿਫਾਰਿਸ਼ ਨਹੀਂ ਮੰਨੀ ਜਾਵੇਗੀ ਤੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। -ਪੱਤਰ ਪ੍ਰੇਰਕ
Advertisement
Advertisement
Advertisement