ਨਸ਼ਾ-ਮੁਕਤੀ ਮੁਹਿੰਮ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ: ਰਹਿਮਾਨ
ਮਾਲੇਰਕੋਟਲਾ(ਨਿੱਜੀ ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਨਸ਼ਾ ਮੁਕਤੀ ਯਾਤਰਾ ਨੂੰ ਵੱਡੀ ਗਿਣਤੀ ਵਿਚ ਲੋਕਾਂ ਦਾ ਹੁੰਗਾਰਾ ਮਿਲ ਰਿਹਾ ਹੈ। ਇਹ ਗੱਲ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਮੁਬਾਰਕਪੁਰ ਚੁੰਘਾਂ ਵਿਖੇ ਨਸ਼ਾ-ਮੁਕਤੀ ਯਾਤਰਾ ਦੇ ਪੁੱਜਣ ’ਤੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਆਵਾਜ਼ ਉਠਾਉਣ, ਸੇਵਨ ਨਾ ਕਰਨ ਅਤੇ ਨਸ਼ਾ ਤਸਕਰਾਂ ਦਾ ਸਾਥ ਨਾ ਦੇਣ ਸਬੰਧੀ ਪ੍ਰੇਰਿਤ ਕਰਦਿਆਂ ਕਹੀ। ਇਸ ਉਪਰੰਤ ਇਹ ਯਾਤਰਾ ਹਲਕੇ ਦੇ ਪਿੰਡ ਹਥਨ ਅਤੇ ਬੁਰਜ ਵਿਖੇ ਪੁੱਜੀ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਜੇਕਰ ਸਾਰੇ ਲੋਕ ਮਿਲ ਕੇ ਨਸ਼ਿਆਂ ਦਾ ਵਿਰੋਧ ਕਰਨ ਤਾਂ ਉਹ ਦਿਨ ਦੂਰ ਨਹੀਂ ਜਦੋਂ ਸੂਬਾ ਪੂਰੀ ਤਰ੍ਹਾਂ ਨਸ਼ੇ ਤੋਂ ਮੁਕਤ ਹੋ ਜਾਵੇਗਾ। ਇਸ ਮੌਕੇ ਕੁਆਰਡੀਨੇਟਰ ਨਸ਼ਾ ਛੁਡਾਓ ਕਮੇਟੀ ਸਿੰਗਾਰਾ ਸਿੰਘ (ਸਰਪੰਚ ਪਿੰਡ ਰੁੜਕਾ), ਸਰਪੰਚ ਕੁਲਦੀਪ ਕੌਰ, ਬੀ.ਡੀ.ਪੀ.ਓ ਜਗਰਾਜ ਸਿੰਘ, ਬੁਲਾਰਾ ਹਰੀਪਾਲ ਸਿੰਘ ਕਸਬਾ ਭਰਾਲ, ਅਸਲਮ ਭੱਟੀ, ਮੁਹੰਮਦ ਹਨੀਫ, ਅਨਵਰ ਅਹਿਮਦ, ਆਗੂ ਦਿਲਵਰ ਚੂੰਘਾਂ, ਕਰਨੈਲ ਸਿੰਘ, ਸਰਦਾਰ ਅਲੀ, ਕਰਨੈਲ ਸਿੰਘ ਤੋਂ ਇਲਾਵਾ ਸਮੂਹ ਪੰਚਾਇਤ ਮੈਂਬਰ ਹਾਜ਼ਰ ਸਨ।