ਨਸ਼ਾ ਤਸਕਰੀ: ਕਾਰੋਬਾਰੀ ਦੀ ਜ਼ਮਾਨਤ ਪਟੀਸ਼ਨ ਰੱਦ
04:56 AM May 14, 2025 IST
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਮੁੰਦਰਾ ਬੰਦਰਗਾਹ ’ਤੇ 21 ਹਜ਼ਾਰ ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਹੋਣ ਦੇ ਮਾਮਲੇ ’ਚ ਗ੍ਰਿਫ਼ਤਾਰ ਦਿੱਲੀ ਦੇ ਇੱਕ ਕਾਰੋਬਾਰੀ ਦੀ ਜ਼ਮਾਨਤ ਪਟੀਸ਼ਨ ਅੱਜ ਖਾਰਜ ਕਰ ਦਿੱਤੀ ਹੈ। ਜਸਟਿਸ ਸੂਰਿਆਕਾਂਤ ਤੇ ਜਸਟਿਸ ਐੱਨ. ਕੋਟੀਸ਼ਵਰ ਸਿੰਘ ਦੇ ਬੈਂਚ ਨੇ ਹਾਲਾਂਕਿ ਮੁਲਜ਼ਮ ਹਰਪ੍ਰੀਤ ਸਿੰਘ ਤਲਵਾੜ ਉਰਫ਼ ਕਬੀਰ ਤਲਵਾੜ ਨੂੰ ਜ਼ਮਾਨਤ ਲਈ ਛੇ ਮਹੀਨੇ ਬਾਅਦ ਅਦਾਲਤ ਜਾਣ ਦੀ ਛੋਟ ਦੇ ਦਿੱਤੀ ਹੈ। ਬੈਂਚ ਨੇ ਕਿਹਾ ਕਿ ਤਲਵਾੜ ਖ਼ਿਲਾਫ਼ ਅਤਿਵਾਦੀ ਫੰਡਿੰਗ ਦੇ ਦੋਸ਼ ਠੋਸ ਨਹੀਂ ਹਨ ਅਤੇ ਵਿਸ਼ੇਸ਼ ਅਦਾਲਤ ਨੂੰ ਮਾਮਲੇ ਦੀ ਸੁਣਵਾਈ ਜਲਦੀ ਪੂਰੀ ਕਰਨ ਲਈ ਮਹੀਨੇ ’ਚ ਦੋ ਵਾਰ ਮਾਮਲਾ ਸੁਣਵਾਈ ਲਈ ਸੂਚੀਬੱਧ ਕਰਨ ਦਾ ਨਿਰਦੇਸ਼ ਦਿੱਤਾ। -ਪੀਟੀਆਈ
Advertisement
Advertisement