ਨਸ਼ਾ ਕਰਦੇ ਚਾਰ ਨੌਜਵਾਨ ਕਾਬੂ
05:43 AM May 31, 2025 IST
ਪੱਤਰ ਪ੍ਰੇਰਕ
Advertisement
ਸਮਾਣਾ, 30 ਮਈ
ਸਿਟੀ ਪੁਲੀਸ ਨੇ ਸ਼ਹਿਰ ਦੀ ਇੱਕ ਖੰਡਰ ਇਮਾਰਤ ’ਚ ਨਸ਼ਾ ਕਰ ਰਹੇ ਚਾਰ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਨਵਦੀਪ ਸ਼ਰਮਾ ਵਾਸੀ ਵੜੈਚ ਕਲੋਨੀ, ਮੋਨੂੰ ਵਾਸੀ ਨੇੜੇ ਸ਼ਨੀਦੇਵ ਮੰਦਰ, ਰਵਿੰਦਰ ਸਿੰਘ ਵਾਸੀ ਘੜਾਮੀ ਪੱਤੀ, ਵਿਸ਼ਾਲ ਕੁਮਾਰ ਵਾਸੀ ਵਾਲਮੀਕਿ ਮੁਹੱਲਾ ਵਾਸੀਆਨ ਸਮਾਣਾ ਵਜੋਂ ਹੋਈ ਹੈ। ਏਐੱਸਆਈ ਰਾਜਵਿੰਦਰ ਕੌਰ ਨੇ ਪੁਲੀਸ ਪਾਰਟੀ ਸਣੇ ਵੜੈਚਾਂ ਮੌੜ ’ਤੇ ਗਸ਼ਤ ਦੌਰਾਨ ਨਸ਼ੇ ਦੇ ਆਦੀ ਉਕਤ ਨੌਜਵਾਨਾਂ ਬਾਰੇ ਮਿਲੀ ਸੂਚਨਾ ’ਤੇ ਗਰੀਨ ਟਾਊਨ ਨੇੜੇ ਕੋਆਪਰੇਟਿਵ ਸੁਸਾਇਟੀ ਦੀ ਖੰਡਰ ਇਮਾਰਤ ’ਚ ਛਾਪਾ ਮਾਰ ਕੇ ਮੁਲਜ਼ਮਾਂ ਨੂੰ ਹੈਰੋਇਨ ਦਾ ਨਸ਼ਾ ਕਰਦਿਆਂ ਕਾਬੂ ਕੀਤਾ ਹੈ।
Advertisement
Advertisement