ਨਸਰਾਲੀ ਸਕੂਲ ਦੀ ਅੰਸ਼ਪ੍ਰੀਤ ਨੇ ਮਾਰੀ ਬਾਜ਼ੀ
05:50 AM May 17, 2025 IST
ਪਾਇਲ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਦੇ ਨਤੀਜਿਆਂ ਦੀ ਮੈਰਿਟ ਸੂਚੀ ’ਚ ਮੇਜਰ ਹਰਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਸਰਾਲੀ ਦੀ ਅੰਸ਼ਪ੍ਰੀਤ ਕੌਰ ਨੇ 97.80 ਪ੍ਤੀਸ਼ਤ ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ ਥਾਂ ਪ੍ਰਾਪਤ ਕਰਕੇ ਮਾਪਿਆਂ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ। ਪ੍ਰਿੰਸੀਪਲ ਕੁਸਮ ਟਾਂਕ ਨੇ ਦੱਸਿਆ ਕਿ ਅੰਸ਼ਪ੍ਰੀਤ ਨੇ ਅੰਗਰੇਜ਼ੀ ਵਿੱਚ 96, ਪੰਜਾਬੀ ਵਿੱਚ 97, ਫਿਜ਼ਿਕਸ 100, ਕੈਮੀਸਟਰੀ 96, ਬਾਇਲੋਜੀ 100, ਵਾਤਾਵਰਨ ਸਿੱਖਿਆ 49, ਕੰਪਿਊਟਰ ਸਾਇੰਸ ਵਿੱਚ 98 ਫੀਸਦੀ ਅੰਕ ਪ੍ਰਾਪਤ ਕੀਤੇ ਹਨ। -ਪੱਤਰ ਪ੍ਰੇਰਕ
Advertisement
Advertisement