ਨਵੇਂ ਕੋਰਟ ਕੰਪਲੈਕਸ ’ਚ ਹੈਲਪ ਡੈਸਕ ਦਾ ਉਦਘਾਟਨ
05:17 AM May 20, 2025 IST
ਨਵੇਂ ਕੋਰਟ ਕੰਪਲੈਕਸ ਵਿੱਚ ਹੈਲਪ ਡੈਸਕ ਦਾ ਉਦਘਾਟਨ ਕਰਦੇ ਹੋਏ ਜ਼ਿਲ੍ਹਾ ਤੇ ਸੈਸ਼ਨ ਜੱਜ ਰਾਜਿੰਦਰ ਅਗਰਵਾਲ। -ਫੋਟੋ : ਹਰਪ੍ਰੀਤ ਕੌਰ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 19 ਮਈ
ਜ਼ਿਲ੍ਹਾ ਤੇ ਸੈਸ਼ਨ ਜੱਜ ਰਾਜਿੰਦਰ ਅਗਰਵਾਲ ਨੇ ਨਵੇਂ ਕੋਰਟ ਕੰਪਲੈਕਸ ਵਿੱਚ ਗੇਟ ’ਤੇ ਹੈਲਪ ਡੈਸਕ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਹੈਲਪ ਡੈਸਕ ਦਾ ਕਚਹਿਰੀਆਂ ਵਿੱਚ ਆਉਣ ਵਾਲੀ ਜਨਤਾ ਨੂੰ ਲਾਭ ਹੋਵੇਗਾ ਕਿਉਂਕਿ ਲੋਕ ਇਸ ਹੈਲਪ ਡੈਸਕ ਤੋਂ ਇਸ ਕੋਰਟ ਕੰਪਲੈਕਸ ਵਿੱਚ ਕਿਸੇ ਵੀ ਦਫ਼ਤਰ ਜਾਂ ਅਦਾਲਤ ਤੋਂ ਇਲਾਵਾ ਵਕੀਲਾਂ ਦੇ ਚੈਂਬਰਾਂ ਬਾਰੇ ਜਾਣਕਾਰੀ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਹੈਲਪ ਡੈਸਕ ਤੋਂ ਲੋੜਵੰਦ ਵਿਅਕਤੀ ਵ੍ਹੀਲਚੇਅਰ ਦੀ ਸਹੂਲਤ ਵੀ ਲੈ ਸਕਦੇ ਹਨ। ਇਸ ਤੋਂ ਇਲਾਵਾ ਇਸ ਹੈਲਪ ਡੈਸਕ ਦੇ ਨਜ਼ਦੀਕ ਕੇਸ ਦੀ ਜਾਣਕਾਰੀ ਲੈਣ ਲਈ ਕੇਸ ਇਨਫਰਮੇਸ਼ਨ ਸਿਸਟਮ ‘ਕਿਓਸਕ’ ਮਸ਼ੀਨ ਵੀ ਸਥਾਪਿਤ ਹੈ, ਜਿੱਥੇ ਧਿਰਾਂ ਆਪਣੇ ਕੇਸ ਦੀ ਜਾਣਕਾਰੀ ਲੈ ਸਕਦੀਆਂ ਹਨ ਅਤੇ ਲੋੜ ਪੈਣ ’ਤੇ ਇਸ ‘ਕਿਓਸਕ’ ਮਸ਼ੀਨ ਨੂੰ ਵਰਤਣ ਲਈ ਹੈਲਪ ਡੈਸਕ ’ਤੇ ਮੌਜੂਦ ਕਰਮਚਾਰੀ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਹੈਲਪ ਡੈਸਕ ਦਫ਼ਤਰੀ ਸਮੇਂ ਦੌਰਾਨ ਚਾਲੂ ਰਹੇਗਾ।
Advertisement
Advertisement
Advertisement