ਨਵੀ ਢੀਂਗਰਾ ਦਾ ਸਨਮਾਨ
05:51 AM Jun 19, 2025 IST
ਤਪਾ ਮੰਡੀ: ਤਪਾ ਦੀ ਨਵੀ ਢੀਂਗਰਾ ਨੇ ਨੀਟ ਪ੍ਰੀਖਿਆ ’ਚੋਂ ਕੌਮੀ ਪੱਧਰ ’ਤੇ 8789ਵਾਂ ਰੈਂਕ ਪ੍ਰਾਪਤ ਕੀਤਾ ਹੈ। ਨਵੀਂ ਢੀਂਗਰਾ ਪੁੱਤਰੀ ਤਰਸੇਮ ਢੀਂਗਰਾ ਨੇ ਦੱਸਿਆ ਕਿ ਉਸ ਨੇ ਦਸਵੀਂ ਦੀ ਪ੍ਰੀਖਿਆ ਸ਼ਿਵਾਲਿਕ ਪਬਲਿਕ ਸਕੂਲ ਤਪਾ ’ਚੋਂ 94.2 ਫ਼ੀਸਦੀ ਅੰਕ ਲੈਣ ਉਪਰੰਤ ਬਾਰਵੀਂ ’ਚ ਮੈਡੀਕਲ ਵਿਸ਼ੇ ਦੀ ਪ੍ਰੀਖਿਆ ’ਚੋਂ 92 ਫ਼ੀਸਦੀ ਅੰਕ ਲਏ ਸਨ। ਹੁਣ ਉਸ ਦੀ ਇੱਛਾ ਹੈ ਕਿ ਦਿੱਲੀ ਏਮਜ਼ ’ਚ ਦਾਖਲਾ ਲੈ ਕੇ ਐੱਮਬੀਬੀਐੱਸ ਕਰਨ ਉਪਰੰਤ ਸਰਜਨ ਕਰੇਗੀ।ਪਰਿਵਾਰ ਨੇ ਇਸ ਸਫ਼ਲਤਾ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। -ਪੱਤਰ ਪ੍ਰੇਰਕ
Advertisement
Advertisement