ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਵਚੇਤਨਾ ਵੱਲੋਂ ਦਵਿੰਦਰ ਕੌਰ ਦੀ ਪੇਂਟਿੰਗ ਲੋਕ ਅਰਪਣ

05:00 AM Jun 13, 2025 IST
featuredImage featuredImage
ਦਵਿੰਦਰ ਕੌਰ ਦੀ ਪੇਂਟਿੰਗ ਲੋਕ ਅਰਪਣ ਕਰਦੇ ਹੋਏ ਨਵਚੇਤਨਾ ਦੇ ਅਹੁਦੇਦਾਰ। -ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਜੂਨ
ਨਵਚੇਤਨਾ ਬਾਲ ਭਲਾਈ ਕਮੇਟੀ ਵੱਲੋਂ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਬਾਲ ਅਧਿਕਾਰਾਂ ਅਤੇ ਸਮਾਜਿਕ ਬੁਰਾਈਆਂ ਖਿਲਾਫ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਅੱਜ ਵਿਸ਼ਵ ਬਾਲ ਮਜ਼ਦੂਰ ਦਿਵਸ ਉੱਪਰ ਪ੍ਰਧਾਨ ਸੇਖੋਂ ਦੀ ਅਗਵਾਈ ਹੇਠ ਖਾਸ ਮੀਟਿੰਗ ਕੀਤੀ ਗਈ ਜਿਸ ਵਿੱਚ ਜਨਰਲ ਸਕੱਤਰ ਕੰਗ, ਸੀਨੀਅਰ ਸਿਟੀਜਨ ਵਿੰਗ ਦੇ ਪ੍ਰਧਾਨ ਅਨਿਲ ਸ਼ਰਮਾ, ਧਰਮਵੀਰ ਸਿੰਘ ਸੇਖੋਂ, ਨਵਚੇਤਨਾ ਵੂਮਨ ਫਰੰਟ ਦੇ ਕਮਲਾ ਕਸ਼ਪ ਅਤੇ ਨਵਚੇਤਨਾ ਯੂਥ ਵਿੰਗ ਦੇ ਜਨਰਲ ਸਕੱਤਰ ਰਵਿੰਦਰ ਸਿੰਘ ਖਾਸ ਤੌਰ ’ਤੇ ਹਾਜ਼ਰ ਰਹੇ।
ਸ੍ਰੀ ਸੇਖੋਂ ਅਤੇ ਅਨਿਲ ਸ਼ਰਮਾ ਨੇ ਦੱਸਿਆ ਕਿ ਅੱਜ ਵਿਸ਼ਵ ਬਾਲ ਦਿਵਸ ਮਜ਼ਦੂਰ ਦਿਵਸ ਨੂੰ ਸਮਰਪਿਤ ਆਰਟਿਸਟ ਦਵਿੰਦਰ ਕੌਰ ਦੀ ਪੇਂਟਿੰਗ ਲੋਕ ਅਰਪਣ ਕੀਤੀ ਗਈ ਹੈ ਅਤੇ ਆਰਟਿਸਟ ਗਗਨਦੀਪ ਕੌਰ ਰੱਤੂ ਦੇ ਲਿਖੇ ਸਲੋਗਨ ਰਾਹੀਂ ਬਾਲ ਮਜ਼ਦੂਰੀ ਖਤਮ ਕਰਨ ਦਾ ਸੁਨੇਹਾ ਦਿੱਤਾ ਹੈ। ਸ੍ਰੀ ਸੇਖੋਂ ਨੇ ਦੱਸਿਆ ਕਿ ਅੱਜ ਥੋੜੇ ਜਿਹੇ ਵਿੱਤੀ ਲਾਭ ਲਈ ਦੁਕਾਨਾਂ, ਢਾਬਿਆਂ, ਰੇੜੀਆਂ ਆਦਿ ਤੇ ਛੋਟੇ ਬੱਚਿਆਂ ਤੋਂ ਕੰਮ ਕਰਵਾਇਆ ਜਾ ਰਿਹਾ ਹੈ। ਉਹਨਾਂ ਨੂੰ ਸਿੱਖਿਆ ਦੇ ਅਧਿਕਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਸੇਖੋਂ ਨੇ ਦੱਸਿਆ ਕਿ ਅੱਜ ਬਹੁਤ ਸਾਰੇ ਬੱਚੇ ਸੜਕਾਂ ਤੇ ਕੂੜਾ ਚੱਕਦੇ, ਲੋਹਾ ਇਕੱਠਾ ਕਰਦੇ ਅਤੇ ਭੀਖ ਮੰਗਦੇ ਆਮ ਹੀ ਮਿਲਦੇ ਹਨ। ਨਵਚੇਤਨਾ ਵੱਲੋਂ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਜਿਹੇ ਬੱਚਿਆਂ ਅਤੇ ਮਾਤਾ ਪਿਤਾ ਨੂੰ ਜਾਗਰੂਕ ਕੀਤਾ ਜਾਏ ਅਤੇ ਸਕੂਲਾਂ ਨਾਲ ਜੋੜ ਕੇ ਸਿੱਖਿਆ ਦਾ ਅਧਿਕਾਰ ਮੁਹਈਆ ਕਰਵਾਇਆ ਜਾਵੇ। ਉਹਨਾਂ ਦੱਸਿਆ ਕਿ ਲੋਕ ਅਰਪਣ ਕੀਤੀ ਪੇਂਟਿੰਗ ਬਾਲ ਮਜਦੂਰੀ ਦੇ ਖਿਲਾਫ ਅਤੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਨੂੰ ਦਰਸਾ ਰਹੀ ਹੈ। ਆਉਣ ਵਾਲੇ ਸਮੇਂ ’ਚ ਅਜਿਹੇ ਬੱਚਿਆਂ ਨੂੰ ਸਹੂਲਤਾਂ ਦੇ ਕੇ ਸਕੂਲਾਂ ਨਾਲ ਜੋੜਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।

Advertisement

Advertisement