ਨਰਾਇਣਗੜ੍ਹ ਵਿੱਚ ਮੀਂਹ ਅਤੇ ਗੜਿਆਂ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ
04:25 AM May 22, 2025 IST
ਫਰਿੰਦਰ ਪਾਲ ਗੁਲਿਆਣੀ
ਨਰਾਇਨਗੜ੍ਹ, 21 ਮਈ
ਨਰਾਇਨਗੜ੍ਹ ਵਿੱਚ ਅੱਜ ਸ਼ਾਮ ਸਾਡੇ ਚਾਰ ਕੁ ਵਜੇ ਕਾਲਾ ਬਦਲ ਆਉਣ ਕਾਰਨ ਘੁੱਪ ਹਨੇਰਾ ਛਾ ਗਿਆ। ਇਸ ਦੇ ਨਾਲ ਹੀ ਚਲੀ ਤੇਜ਼ ਹਨੇਰੀ ਅਤੇ ਗੜਿਆ ਨਾਲ ਪਏ ਤੇਜ਼ ਮੀਂਹ ਨੇ ਮੌਸਮ ਖੁਸ਼ਗਵਾਰ ਕਰ ਦਿੱਤਾ ਹੈ। ਮੀਂਹ ਅਤੇ ਹਨੇਰੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਦਿਵਾ ਦਿੱਤੀ। ਨਰਾਇਨਗੜ੍ਹ ਸ਼ਹਿਰ ਵਿੱਚ ਪਿਛਲੇ ਕਈਂ ਦਿਨਾਂ ਤੋਂ ਅੱਤ ਦੀ ਗਰਮੀ ਦਾ ਕਹਿਰ ਚਲ ਰਿਹਾ ਸੀ ਤੇ ਗਰਮੀ ਨੇ ਆਮ ਜਨ ਜੀਵਨ ਪ੍ਰਭਾਵਿਤ ਕਰ ਦਿੱਤਾ ਸੀ। ਸ਼ਹਿਰ ਦੇ ਬਾਜ਼ਾਰ ਵਿੱਚ ਵੀ ਗਰਮੀ ਹੋਣ ਦੇ ਚਲਦਿਆਂ ਮੰਦੀ ਛਾਈ ਹੋਈ ਸੀ। ਅੱਜ ਸ਼ਾਮ ਨੂੰ ਅਚਾਨਕ ਮੌਸਮ ਤਬਦੀਲ ਹੋ ਗਿਆ ਅਤੇ ਬੱਦਲਵਾਈ ਹੋ ਗਈ। ਹਨੇਰਾ ਛਾ ਗਿਆ ਅਤੇ ਹਨੇਰੀ ਚੱਲ ਪਈ। ਹਨੇਰੀ ਤੋਂ ਬਾਅਦ ਗੜਿਆ ਨਾਲ ਪਏ ਤੇਜ਼ ਮੀਂਹ ਨੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ।
Advertisement
Advertisement