For the best experience, open
https://m.punjabitribuneonline.com
on your mobile browser.
Advertisement

‘ਨਮੋ ਭਾਰਤ’ ਰੇਲ ਸੇਵਾ ਦੀ ਸ਼ੁਰੂਆਤ ਇਤਿਹਾਸਕ ਪਲ: ਮੋਦੀ

07:54 AM Oct 21, 2023 IST
‘ਨਮੋ ਭਾਰਤ’ ਰੇਲ ਸੇਵਾ ਦੀ ਸ਼ੁਰੂਆਤ ਇਤਿਹਾਸਕ ਪਲ  ਮੋਦੀ
ਰੇਲਗੱਡੀ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋੋਟੋ: ਮਾਨਸ ਰੰਜਨ ਭੂਈ
Advertisement

ਸਾਹਿਬਾਬਾਦ (ਉੱਤਰ ਪ੍ਰਦੇਸ਼), 20 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ-ਮੇਰਠ ‘ਰਿਜਨਲ ਰੈਪਿਡ ਟਰਾਂਜਿਟ ਸਿਸਟਮ (ਆਰਆਰਟੀਐੱਸ) ਗਲਿਆਰੇ ਦੇ 17 ਕਿਲੋਮੀਟਰ ਲੰਮੇ ਪਹਿਲੇ ਹਿੱਸੇ ’ਤੇ ਚੱਲਣ ਵਾਲੀ ‘ਨਮੋ ਭਾਰਤ’ ਰੇਲਗੱਡੀ ਨੂੰ ਹਰੀ ਝੰਡੀ ਦਿਖਾਈ ਅਤੇ ਐਲਾਨ ਕੀਤਾ ਕਿ ਜਲਦੀ ਹੀ ਅਜਿਹੀਆਂ ਸੇਵਾਵਾਂ ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਵਿੱਚ ਕਈ ਸ਼ਹਿਰਾਂ ਨੂੰ ਜੋੜਨਗੀਆਂ। ਉਨ੍ਹਾਂ ਨੇ ‘ਨਮੋ ਭਾਰਤ’ ਦੀ ਸ਼ੁਰੂਆਤ ਨੂੰ ਇਤਿਹਾਸਕ ਪਲ ਕਰਾਰ ਦਿੱਤਾ। ਇੱਥੇ ਸਮਾਗਮ ਮੌਕੇ ਮੋਦੀ ਨੇ ਕਿਹਾ ਕਿ ਦਿੱਲੀ-ਗਾਜ਼ੀਆਬਾਦ- ਮੇਰਠ ਆਰਆਰਟੀਐੱਸ ਦਾ ਪੂਰਾ 82 ਕਿਲੋਮੀਟਰ ਗਲਿਆਰਾ ਅਗਲੇ ਡੇਢ ਸਾਲ ’ਚ ਪੂਰਾ ਹੋ ਜਾਵੇਗਾ ਅਤੇ ਭਰੋਸਾ ਜਤਾਇਆ ਕਿ ਉਹ ਇਸ ਦੇ ਉਦਘਾਟਨ ਲਈ ਮੌਜੂਦ ਹੋਣਗੇ। ਉਨ੍ਹਾਂ ਕਿਹਾ, ‘‘ਇਹ ਇੱਕ ਇਤਿਹਾਸਕ ਪਲ ਹੈ ਕਿਉਂਕਿ ਭਾਰਤ ਦੀ ਪਹਿਲੀ ਰੈਪਿਡ ਰੇਲ ਸੇਵਾ ‘ਨਮੋ ਭਾਰਤ’ ਨੂੰ ਹਰੀ ਝੰਡੀ ਦਿਖਾਈ ਗਈ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਮੈਂ, ਚਾਰ ਸਾਲ ਪਹਿਲਾਂ ਦਿੱਲੀ-ਗਾਜ਼ੀਆਬਾਦ-ਮੇਰਠ ਖੇਤਰੀ ਗਲਿਆਰਾ ਪ੍ਰਾਜੈਕਟ (ਆਰਆਰਟੀਐੱਸ) ਦਾ ਨੀਂਹ ਪੱਥਰ ਰੱਖਿਆ ਸੀ। ਅੱਜ ਇਸ ਰੂਟ ’ਤੇ ਸਾਹਿਬਾਬਾਦ ਤੋਂ ਦੁਹਈ ਡੀਪੂ ਤੱਕ ਨਮੋ ਭਾਰਤ ਰੇਲ ਸੇਵਾਵਾਂ ਸ਼ੁਰੂ ਹੋਈਆਂ ਹਨ।’’ ਇਸ ਮੌਕੇ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੀ ਹਾਜ਼ਰ ਸਨ। -ਪੀਟੀਆਈ

Advertisement

ਬੰਗਲੂਰੂ ਮੈਟਰੋ ਦੇ ਦੋ ਨਵੇਂ ਰੂਟਾਂ ਦਾ ਉਦਘਾਟਨ

ਬੰਗਲੂਰੂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਬੰਗਲੂਰੂ ਮੈਟਰੋ ਦੇ ਪੂਰਬ-ਪੱਛਮ ਗਲਿਆਰੇ ਦੀਆਂ ਦੋ ਰੇਲ ਲਾਈਨਾਂ ਦੇਸ਼ ਨੂੰ ਸਮਰਪਿਤ ਕੀਤੀਆਂ। ਉੱਤਰ ਪ੍ਰਦੇਸ਼ ਦੇ ਸਾਹਿਬਾਬਾਦ ਤੋਂ ਵਰਚੁਅਲੀ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਲੂਰੂ ਮੈਟਰੋ ਪਰਪਲ ਲਾਈਨ ਦੇ ਬੈਯੱਪਨਹੱਲੀ ਤੋਂ ਕ੍ਰਿਸ਼ਨਰਾਜਪੁਰਾ ਅਤੇ ਕੈਂਗੇਰੀ ਤੋਂ ਚਲਾਘੱਟਾ ਤੱਕ ਮੈਟਰੋ ਰੇਲ ਸੇਵਾਵਾਂ ਨਾਲ ਸੰਪਰਕ ’ਚ ਸੁਧਾਰ ਹੋਵੇਗਾ ਅਤੇ ਲੱਖਾਂ ਯਾਤਰੀਆਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ, ‘‘ਬੰਗਲੂਰੂ ਮੈਟਰੋ ਰੇਲ ਦੀਆਂ ਦੋ ਪਟੜੀਆਂ ਸੰਪਰਕ ’ਚ ਸੁਧਾਰ ਕਰਨਗੀਆਂ। ਅੰਦਾਜ਼ਾ ਹੈ ਕਿ ਰੋਜ਼ਾਨਾ ਅੱਠ ਲੱਖ ਲੋਕ ਸਫ਼ਰ ਕਰਨਗੇ।’’ -ਪੀਟੀਆਈ

Advertisement

Advertisement
Author Image

sukhwinder singh

View all posts

Advertisement