ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਦੀਆਂ ਉਤੇ ਬਣਨ ਵਾਲੇ ਪੰਜ ਪੁਲਾਂ ਨੂੰ ਮਨਜ਼ੂਰੀ ਮਿਲੀ: ਅਨਮੋਲ ਗਗਨ ਮਾਨ

12:32 PM Feb 07, 2023 IST

ਪੱਤਰ ਪੇ੍ਰਕ

Advertisement

ਮੁੱਲਾਂਪੁਰ ਗਰੀਬਦਾਸ, 6 ਫਰਵਰੀ

ਕੈਬਨਿਟ ਮੰਤਰੀ ਬੀਬੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਪਟਿਆਲਾ ਕੀ ਰਾਉ ਨਦੀ ਦੇ ਨਾਮ ਉਤੇ ਵਹਿੰਦੀਆਂ ਬਰਸਾਤੀ ਨਦੀਆਂ ਜੋ ਕਿ ਮਸੋਲ, ਟਾਂਡਾ, ਟਾਂਡੀ, ਕਾਨੇ ਦਾ ਵਾੜਾ, ਪ੍ਰੇਮਪੁਰਾ ਆਦਿ ਪਿੰਡਾਂ ਵਾਲੇ ਇਲਾਕੇ ਨਾਲ ਸਬੰਧਤ ਹਨ। ਇਨ੍ਹਾਂ ਉਤੇ ਪੰਜ ਪੁਲ ਉਸਾਰਨ ਲਈ ਐਸਟੀਮੇਟ ਤਿਆਰ ਕਰਕੇ ਪੀਡਬਲਿਊਡੀ ਵਿਭਾਗ ਨੂੰ ਭੇਜਿਆ ਗਿਆ ਸੀ, ਜੋ ਕਿ ਨਾਬਾਰਡ ਨੇ ਹੁਣ ਪਾਸ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੁਲਾਂ ਸਬੰਧੀ ਥਾਂ ਦੀ ਮਿਣਤੀ ਦਾ ਕੰਮ ਸ਼ੁਰੂ ਹੈ ਅਤੇ ਜਲਦੀ ਹੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪੁਲ ਲੱਗਣ ਨਾਲ ਪਹਾੜੀ ਖੇਤਰ ਦੇ ਕਈ ਪਿੰਡਾਂ ਦੇ ਲੋਕਾਂ ਨੂੰ ਹਰਿਆਣਾ ਵਿਖੇ ਆਉਣ ਜਾਣ ਲਈ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਨਾਂ ਪੁਲਾਂ ਉਤੇ ਕਰੀਬ 11.22 ਕਰੋੜ ਰੁਪਏ ਦੀ ਲਾਗਤ ਆਵੇਗੀ।

Advertisement

Advertisement