ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਚੀਕੇਤਨ ਪਬਲਿਕ ਸਕੂਲ ਵਿੱਚ ਖੂਨਦਾਨ ਕੈਂਪ

04:53 AM May 11, 2025 IST
featuredImage featuredImage
ਕੈਂਪ ਵਿੱਚ ਖੂਨਦਾਨ ਕਰਦੇ ਹੋਏ ਵਿਅਕਤੀ। -ਫੋਟੋ: ਸਮਾਲਸਰ
ਪੱਤਰ ਪ੍ਰੇਰਕ
Advertisement

ਏਲਨਾਬਾਦ, 10 ਮਈ

ਸ਼ਹਿਰ ਦੇ ਨਚੀਕੇਤਨ ਪਬਲਿਕ ਸਕੂਲ ਵਿੱਚ ਵਿਸ਼ਵ ਰੈੱਡ ਕਰਾਸ ਦਿਵਸ ਦੇ ਸਬੰਧ ਵਿੱਚ ਖੂਨਦਾਨ ਕੈਂਪ ਲਾਇਆ ਗਿਆ। ਕੈਂਪ ਵਿੱਚ ਥਾਣਾ ਇੰਚਾਰਜ ਸੁਰਿੰਦਰ ਕੁਮਾਰ ਮੁੱਖ ਮਹਿਮਾਨ ਵਜੋਂ ਪਹੁੰਚੇ ਜਦਕਿ ਡਾਕਟਰ ਲੋਕੇਸ਼ ਸ਼ਰਮਾ ਅਤੇ ਗਾਇਤਰੀ ਸ਼ਰਮਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਸਕੂਲ ਦੇ ਚੇਅਰਮੈਨ ਰਾਜਿੰਦਰ ਸਿੰਘ ਸਿੱਧੂ, ਸਕੱਤਰ ਛਬੀਲ ਦਾਸ ਨਿਰਦੇਸ਼ਕ ਰਣਜੀਤ ਸਿੰਘ ਸਿੱਧੂ, ਪ੍ਰਸ਼ਾਸਕ ਅਸ਼ੋਕ ਕੁਮਾਰ, ਪ੍ਰਿੰਸੀਪਲ ਸੱਤਿਆ ਨਰਾਇਣ ਪਾਰਿਕ, ਪਰਮਿੰਦਰ ਸਿੰਘ ਸਿੱਧੂ, ਕਪਿਲ ਸੁਥਾਰ ਤੇ ਸ਼ਿਵਮ ਸੁਥਾਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਕੈਂਪ ਵਿੱਚ 10 ਔਰਤਾਂ ਸਮੇਤ ਕੁੱਲ 75 ਲੋਕਾਂ ਨੇ ਖੂਨਦਾਨ ਕੀਤਾ। ਕੈਂਪ ਵਿੱਚ ਵਰਦਾਨ ਚੈਰੀਟੇਬਲ ਟਰੱਸਟ ਬਲੱਡ ਸੈਂਟਰ ਦੇ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਸਕੂਲ ਦੇ ਨਿਰਦੇਸ਼ਕ ਰਣਜੀਤ ਸਿੰਘ ਸਿੱਧੂ ਨੇ ਕਿਹਾ ਕਿ ਸਕੂਲ ਵਿੱਚ ਵਿਸ਼ਵ ਰੈੱਡ ਕਰਾਸ ਦਿਵਸ ’ਤੇ ਪਿਛਲੇ 18 ਸਾਲਾਂ ਤੋਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਸਾਰੇ ਖੂਨਦਾਨੀਆਂ ਨੂੰ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ।

Advertisement

Advertisement