ਨਗਰ ਪੰਚਾਇਤ ਹੰਢਿਆਇਆ ਵੱਲੋਂ ਬੀਬੜੀਆਂ ਵਾਲੀ ਜ਼ਮੀਨ ਵੇਚਣ ਦਾ ਮਤਾ ਪਾਸ
05:57 AM Jun 19, 2025 IST
ਕੁਲਦੀਪ ਸੂਦ
Advertisement
ਹੰਢਿਆਇਆ, 18 ਜੂਨ
ਬਠਿੰਡਾ ਰੋਡ ’ਤੇ ਕਸਬਾ ਹੰਢਿਆਇਆ ਦੀ ਬਹੁਮੁੱਲੀ ਜ਼ਮੀਨ ਲਗਭਗ ਚਾਰ ਏਕੜ, ਜੋ ਕਿ ਬੀਬੜੀਆਂ ਵਾਲੀ ਜ਼ਮੀਨ ਦੇ ਨਾਮ ’ਤੇ ਜਾਣੀ ਜਾਂਦੀ ਹੈ, ਨੂੰ ਨਗਰ ਪੰਚਾਇਤ ਹੰਢਿਆਇਆ ਦੀ ਮੌਜੂਦਾ ਪੰਚਾਇਤ ਵੱਲੋਂ ਵੇਚਣ ਦਾ ਏਜੰਡਾ ਲਿਆਂਦਾ ਗਿਆ ਹੈ। ਨਗਰ ਪੰਚਾਇਤ ਹੰਢਿਆਇਆ ਦੀ ਮੀਟਿੰਗ ਵਿੱਚ ਕਾਂਗਰਸੀ ਕੌਂਸਲਰ ਕੁਲਦੀਪ ਤਾਜੀਪੁਰੀਆ, ਆਜ਼ਾਦ ਕੌਂਸਲਰ ਮੰਜੂ ਰਾਣੀ, ਵੀਰਪਾਲ ਕੌਰ ਅਤੇ ਮੌਜੂਦਾ ਸਰਕਾਰ ਦੇ ਕੌਂਸਲਰ ਅਮਰਦਾਸ ਦੇ ਵਿਰੋਧ ਕਰਨ ਦੇ ਬਾਵਜੂਦ ‘ਆਪ’ ਦੇ ਨੌਂ ਕੌਂਸਲਰਾਂ ਨੇ ਇਸ ਬਹੁਮੁੱਲੀ ਜ਼ਮੀਨ ਨੂੰ ਵੇਚਣ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ। ਕੁਲਦੀਪ ਸਿੰਘ ਤਾਜਪੁਰੀਆ ਸਣੇ ਚਾਰ ਕੌਂਸਲਰਾਂ ਨੇ ਦੱਸਿਆ ਕਿ ਇਹ ਜ਼ਮੀਨ ਬਠਿੰਡਾ ਰੋਡ ’ਤੇ ਸਥਿਤ ਹੈ, ਜਿੱਥੇ ਆਉਣ ਵਾਲੇ ਸਮੇਂ ਦੌਰਾਨ ਕੋਈ ਵੀ ਵੱਡਾ ਪ੍ਰਾਜੈਕਟ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਨੂੰ ਵੇਚਿਆ ਨਾ ਜਾਵੇ ਜੇਕਰ ਇਸ ਜ਼ਮੀਨ ਨੂੰ ਵੇਚਦੇ ਹਨ ਤਾਂ ਨਗਰ ਪੰਚਾਇਤ ਹੰਢਿਆਇਆ ਕੋਲ ਹੋਰ ਅਜਿਹੀ ਜ਼ਮੀਨ ਨਹੀਂ ਹੈ ਜਿੱਥੇ ਕੋਈ ਸਰਕਾਰ ਦੁਆਰਾ ਪ੍ਰਾਜੈਕਟ ਲਗਾਇਆ ਜਾਵੇ।
Advertisement
Advertisement